post

Jasbeer Singh

(Chief Editor)

Punjab

ਆੜ੍ਹਤੀ ਐਸੋਸੀਏਸ਼ਨ ਵੱਲੋਂ ਕਣਕ ’ਤੇ ਦਾਮੀ ਢਾਈ ਫੀਸਦੀ ਕਰਨ ਦੀ ਮੰਗ

post-img

ਆੜ੍ਹਤੀਆ ਐਸੋਸੀਏਸ਼ਨ ਸਿਰਸਾ ਦੀ ਮੀਟਿੰਗ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਆੜ੍ਹਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੋਂ ਉਨ੍ਹਾਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ। ਆੜ੍ਹਤੀਆਂ ਨੇ ਕਣਕ ’ਤੇ ਦਾਮੀ (ਕਮਿਸ਼ਨ) ਢਾਈ ਫੀਸਤੀ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ। ਮੀਟਿੰਗ ਵਿੱਚ ਹਾਜ਼ਰ ਆੜ੍ਹਤੀਆਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਨੇ ਕਿਹਾ ਕਿ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਕਮਿਸ਼ਨ ਏਜੰਟਾਂ ਦੇ ਖਰਚੇ ਵੀ ਵਧ ਰਹੇ ਹਨ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਸਾਲ 2024 ਤੋਂ ਹੀ ਕਣਕ ’ਤੇ ਦਾਮੀ 2.5 ਫੀਸਦੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਆੜ੍ਹਤੀਆ ਐਸੋਸੀਏਸ਼ਨ ਦਾ ਵਫ਼ਦ 12 ਅਪਰੈਲ ਨੂੰ ਚੰਡੀਗੜ੍ਹ ਵਿੱਚ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ ਸੀ ਤਾਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਇਹ ਮੰਗ ਪੂਰੀ ਕੀਤੀ ਜਾਵੇਗੀ। ਮਹਿਤਾ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਣਕ ’ਤੇ ਦਾਮੀ 2.5 ਫੀਸਦੀ ਕਰਨ ਦਾ ਤੁਰੰਤ ਐਲਾਨ ਕਰਨ। ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਦੀ ਤਰਜ਼ ’ਤੇ ਹਰਿਆਣਾ ਵਿੱਚ ਵੀ ਜੀਐਸਟੀ ਪ੍ਰਣਾਲੀ ਲਾਗੂ ਕੀਤੀ ਜਾਵੇ ਤਾਂ ਜੋ ਕਮਿਸ਼ਨ ਏਜੰਟਾਂ ਨੂੰ ਜੀਐਸਟੀ ਦੀ ਕਾਗਜ਼ੀ ਕਾਰਵਾਈ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਪ੍ਰੇਮ ਬਜਾਜ, ਸਕੱਤਰ ਦੀਪਕ ਮਿੱਤਲ, ਖ਼ਜ਼ਾਨਚੀ ਕੁਨਾਲ ਜੈਨ, ਸੰਯੁਕਤ ਸਕੱਤਰ ਮਹਾਵੀਰ ਸ਼ਰਮਾ, ਵਾਈਸ ਮੀਤ ਪ੍ਰਧਾਨ ਸੁਸ਼ੀਲ ਕਸਵਾਂ, ਦੀਪਕ ਨੱਡਾ, ਕ੍ਰਿਸ਼ਨ ਗੋਇਲ, ਸੁਸ਼ੀਲ ਰਹੇਜਾ, ਹਨੀ ਅਰੋੜਾ, ਸੁਧੀਰ ਲਲਿਤ, ਰਮੇਸ਼ ਸੁਰਤੀਆ, ਹਰਬੰਸ ਲਾਲ ਕਈ ਆੜ੍ਹਤੀ ਹਾਜ਼ਰ ਸਨ।

Related Post