ਅਦਾਕਾਰ ਵਿਜੇ ਦੀ ਰੈਲੀ `ਚ ਬੰਦੂਕ ਲੈ ਕੇ ਵੜਨ ਦੀ ਕੋਸਿਸ਼ ਕਰਦਾ ਮੁਲਜ਼ਮ ਗ੍ਰਿਫਤਾਰ
- by Jasbeer Singh
- December 10, 2025
ਅਦਾਕਾਰ ਵਿਜੇ ਦੀ ਰੈਲੀ `ਚ ਬੰਦੂਕ ਲੈ ਕੇ ਵੜਨ ਦੀ ਕੋਸਿਸ਼ ਕਰਦਾ ਮੁਲਜ਼ਮ ਗ੍ਰਿਫਤਾਰ ਪੁੱਡੂਚੇਰੀ, 10 ਦਸੰਬਰ 2025 : ਤਾਮਿਲਨਾਡੂ ਦੇ ਇਕ ਵਿਅਕਤੀ ਨੇ ਇਥੇ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਮੁਖੀ ਤੇ ਅਦਾਕਾਰ ਵਿਜੇ ਦੀ ਰੈਲੀ `ਚ ਬੰਦੂਕ ਲੈ ਕੇ ਵੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਹੜਕੰਪ ਮਚ ਗਿਆ। ਹਾਲਾਂਕਿ ਚੌਕਸ ਪੁਲਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉੱਪਲਮ ਦੇ ਐਕਸਪੋ ਗਰਾਊਂਡ (ਨਿਊ ਪੋਰਟ) ਵਿਖੇ ਆਯੋਜਿਤ ਰੈਲੀ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ । ਹਮਲਾ ਕਰਨ ਵਾਲਾ ਵਿਅਕਤੀ ਇਕ ਨਿਜੀ ਸੁਰੱਖਿਆ ਅਧਿਕਾਰੀ ਹੈ : ਪੁਲਸ ਅਧਿਕਾਰੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਆਪਣੀ ਪਛਾਣ ਤਾਮਿਲਨਾਡੂ ਦੇ ਸਿ਼ਵਗੰਗਾ ਜਿ਼ਲੇ ਦੇ ਨਿਵਾਸੀ ਵਜੋਂ ਦੱਸੀ ਅਤੇ ਕਿਹਾ ਕਿ ਉਹ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਹੈ, ਜੋ ਸਮੇਂ ਸਿਰ ਆਪਣੀ ਟੀਮ ਵਿਚ ਸ਼ਾਮਲ ਨਹੀਂ ਹੋ ਸਕਿਆ। ਹਿਰਾਸਤ ਵਿਚ ਲਏ ਗਏ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਕੋਲ ਇਕ ਲਾਇਸੈਂਸੀ ਰਿਵਾਲਵਰ ਹੈ।ਪੁਲਸ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਅਤੇ ਸਖ਼ਤ ਤਲਾਸ਼ੀ ਦੇ ਬਾਵਜੂਦ ਟੀ. ਵੀ. ਕੇ. ਸਮਰਥਕ ਅਤੇ ਵਿਜੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਸਮਾਗਮ ਸਥਾਨ `ਤੇ ਪਹੁੰਚੇ, ਜਿਨ੍ਹਾਂ ਵਿਚੋਂ ਕੁਝ ਅਦਾਕਾਰ ਦੀ ਇਕ ਝਲਕ ਪਾਉਣ ਲਈ ਨੇੜਲੇ ਦਰੱਖਤਾਂ `ਤੇ ਚੜ੍ਹ ਗਏ।
