
Haryana News
0
ਅਡਾਨੀ ਸਮੂਹ ਨੇ ਵਿੱਤੀ ਸਾਲ 2023-24 ’ਚ 55 ਫ਼ੀਸਦ ਮਨਾਫ਼ੇ ਨਾਲ ਕਮਾਏ 30767 ਕਰੋੜ ਰੁਪਏ
- by Aaksh News
- June 2, 2024

ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ ’ਚ ਅਡਾਨੀ ਸਮੂਹ ਦੇ ਮੁਨਾਫ਼ੇ ‘ਚ 55 ਫ਼ੀਸਦ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸਮੂਹ ਨੇ ਅਗਲੇ ਦਹਾਕੇ ਵਿੱਚ 90 ਅਰਬ ਅਮਰੀਕੀ ਡਾਲਰ ਦੇ ਪੂੰਜੀ ਨਿਵੇਸ਼ ਦੀ ਯੋਜਨਾ ਬਣਾਈ ਹੈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਤੇ ਵਿਸ਼ਲੇਸ਼ਕਾਂ ਅਨੁਸਾਰ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਨੇ ਪਿਛਲੇ ਵਿੱਤੀ ਸਾਲ ਵਿੱਚ 30767 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ, ਜਦ ਕਿ ਪਿਛਲੇ ਵਿੱਤੀ ਸਾਲ ‘ਚ ਇਹ ਅੰਕੜਾ 19833 ਕਰੋੜ ਰੁਪਏ ਸੀ।