
4 ਅਗਸਤ ਤੋਂ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ ਐਡਵਾਂਸਡ ਡਾਕ ਤਕਨਾਲੋਜੀ ਲਾਗੂ ਹੋਵੇਗੀ
- by Jasbeer Singh
- July 29, 2025

4 ਅਗਸਤ ਤੋਂ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ ਐਡਵਾਂਸਡ ਡਾਕ ਤਕਨਾਲੋਜੀ ਲਾਗੂ ਹੋਵੇਗੀ -2 ਅਗਸਤ ਨੂੰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ਵਿੱਚ ਕੋਈ ਵਿੱਤੀ ਲੈਣ-ਦੇਣ ਨਹੀਂ ਹੋਵੇਗਾ ਪਟਿਆਲਾ, 29 ਜੁਲਾਈ 2025 : ਤਕਨੀਕੀ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕ ਵਿਭਾਗ ਵੱਲੋਂ ਨਵੀਂ ਪੀੜ੍ਹੀ ਦੀ ਐਡਵਾਂਸਡ ਡਾਕ ਤਕਨਾਲੋਜੀ (ਏ. ਪੀ. ਟੀ.) ਲਾਗੂ ਕੀਤੀ ਜਾ ਰਹੀ ਹੈ। ਇਹ ਪ੍ਰਣਾਲੀ 4 ਅਗਸਤ 2025 ਤੋਂ ਜ਼ਿਲ੍ਹਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਾਰੇ ਡਾਕਘਰਾਂ ਵਿੱਚ ਲਾਗੂ ਕੀਤੀ ਜਾਵੇਗੀ। ਸੀਨੀਅਰ ਸੁਪਰਡੈਂਟ ਡਾਕਘਰ ਸ਼੍ਰੀ ਸਤਯਮ ਤਿਵਾੜੀ ਨੇ ਕਿਹਾ ਕਿ ਐਡਵਾਂਸਡ ਡਾਕ ਤਕਨਾਲੋਜੀ (ਏਪੀਟੀ) ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, 2 ਅਗਸਤ 2025 ਨੂੰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ਵਿੱਚ ਕੋਈ ਵਿੱਤੀ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸ਼ਾਮ ਦੇ ਲੈਣ-ਦੇਣ ਤੋਂ ਬਾਅਦ ਸਾਰੇ ਡਾਕਘਰਾਂ ਵਿੱਚ ਡੇਟਾ ਮਾਈਗ੍ਰੇਸ਼ਨ, ਸਾਫਟਵੇਅਰ ਅੱਪਡੇਟ ਆਦਿ ਦਾ ਕੰਮ ਕੀਤਾ ਜਾਂਦਾ ਹੈ । ਇਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, ਡਿਵੀਜ਼ਨ ਦੇ ਸਾਰੇ ਪੋਸਟਮਾਸਟਰਾਂ ਨੂੰ ਵੀ ਸਿਖਲਾਈ ਦਿੱਤੀ ਗਈ ਹੈ। 04 ਅਗਸਤ 2025 ਤੋਂ ਪਟਿਆਲਾ ਡਾਕਘਰ ਦੇ ਸਾਰੇ ਡਾਕਘਰਾਂ ਵਿੱਚ ਆਮ ਲੋਕਾਂ ਦਾ ਕੰਮ ਫਿਰ ਤੋਂ ਸੁਚਾਰੂ ਢੰਗ ਨਾਲ ਜਾਰੀ ਰਹੇਗਾ। 2 ਮੁੱਖ ਡਾਕਘਰ, 48 ਉਪ ਡਾਕਘਰ, 220 ਸ਼ਾਖਾ ਡਾਕਘਰ ਪੇਂਡੂ ਪੱਧਰ 'ਤੇ ਡਾਕ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਵੇਂ ਕਿ ਡਾਕ ਡਿਲੀਵਰੀ, ਵਿੱਤੀ ਲੈਣ-ਦੇਣ, ਡੋਰ ਸਟੈਪ ਬੈਂਕਿੰਗ ਸਹੂਲਤਾਂ ਅਤੇ ਬੀਮਾ ਸਹੂਲਤਾਂ ਆਦਿ, ਜਿਸ ਦਾ ਆਮ ਲੋਕ ਬਹੁਤ ਵਧੀਆ ਲਾਭ ਲੈ ਰਹੇ ਹਨ ।