post

Jasbeer Singh

(Chief Editor)

Patiala News

ਹਫਤਾ ਭਰ ਰਾਹਤ ਰਹਿਣ ਉਪਰੰਤ ਪਾਰਾ ਫਿਰ ਚੜਿ੍ਹਆ

post-img

ਮਈ ਮਹੀਨੇ ਦੇ ਅੰਤ ਤੱਕ ਪੈ ਰਹੀ ਕਹਿਰ ਦੀ ਗਰਮੀ ਤੋਂ ਜੂਨ ਚੜ੍ਹਨ ਸਾਰ ਤਾਪਮਾਨ 'ਚ ਆਈ ਗਿਰਾਵਟ ਨਾਲ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ ਸੀ ਪਰ ਪਾਰਾ ਮੁੜ ਤੋਂ ਚੜ੍ਹਨਾ ਸ਼ੁਰੂ ਹੋਣ ਦੇ ਨਾਲ ਗਰਮੀ ਨੇ ਆਪਣਾ ਰੰਗ ਦਿਖਾਉਣਾ ਸੁਰੂ ਕਰ ਦਿੱਤਾ ਹੈ। ਮੌਸਮ 'ਚ ਆਏ ਬਦਲਾਵ ਕਾਰਨ ਹਫਤਾ ਭਰ ਤਾਪਮਾਨ 40 ਡਿਗਰੀ ਦੇ ਨੇੜੇ ਰਹਿਣ ਉਪਰੰਤ ਐਤਵਾਰ ਨੂੰ ਪਾਰਾ 43 ਡਿਗਰੀ ਨੇੜੇ ਪਹੁੰਚ ਗਿਆ ਅਤੇ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਚੜ੍ਹਨ ਦੀ ਪੇਸ਼ਨਗੋਈ ਹੈ। ਮੌਸ਼ਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ 46 ਡਿਗਰੀ ਤੱਕ ਹੋਣ ਦਾ ਅਨੁਮਾਨ ਹੈ। 13 ਜੂਨ ਤੋਂ ਸੂਬੇ ਭਰ 'ਚ ਯੈਲੋਅਲਰਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪਾਰਾ 46 ਡਿਗਰੀ ਤੋਂ ਪਾਰ ਹੋ ਜਾਣ ਕਾਰਨ ਲੋਕਾਂ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਸਨ ਤੇ ਲੋਕ ਹਾਲੋ-ਬੇਹਾਲ ਹੋ ਰਹੇ ਸਨ ਅਤੇ ਮੁੜ ਤੋਂ ਗਰਮੀ ਵਧਣ ਕਾਰਨ ਉਹੀ ਹਾਲ ਫਿਰ ਹੋਵੇਗਾ। ਹੀਟ ਵੇਵ ਕਾਰਨ ਬਿਮਾਰ ਹੋਣ ਕਾਰਨ ਹਸਪਤਾਲਾਂ ਦੀ ਓਪੀਡੀ 'ਚ ਲੋਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ। ਬਜ਼ੁਰਗਾਂ ਤੇ ਬੱਚਿਆਂ 'ਚ ਗਰਮੀ ਲੱਗਣ ਦੀ ਸ਼ਿਕਾਇਤਾਂ ਵਧ ਗਈਆਂ ਹਨ। ਦਿਨ ਪ੍ਰਤੀ ਦਿਨ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗਰਮੀ ਨੇ ਜ਼ੋਰ ਫੜਨ ਨਾਲ ਸ਼ਹਿਰ ਵਾਸ਼ੀ ਆਪਣੇ ਕੰਮਾਂਕਾਰਾਂ ਨੂੰ ਸਵੇਰ ਜਾਂ ਸ਼ਾਮ ਵੇਲੇ ਕਰਨ ਨੂੰ ਪਹਿਲ ਦੇ ਰਹੇ ਹਨ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਲੋਕਗਰਮੀ ਕਾਰਨ ਘਰਾਂ 'ਚ ਦਬਕੇ ਰਹੇ ਤੇ ਸ਼ਹਿਰ ਦੀਆਂ ਸੜਕਾਂ ਦੁਪਹਿਰ ਵੇਲੇ ਸੁਨਸਾਨ ਸਨ ਅਤੇ ਬਜ਼ਾਰਾਂ 'ਚ ਵੀ ਸਨਾਟਾ ਛਾਇਆ ਰਿਹਾ। ਲਗਾਤਾਰ ਵੱਧ ਰਹੇ ਤਾਪਮਾਨ ਦੀ ਸਥਿਤੀ ਬਣੇ ਰਹਿਣ ਅਤੇ ਗਰਮ ਖੁਸ਼ਕ ਹਵਾਵਾਂ ਚੱਲਣ ਦੀ ਸਥਿਤੀ ਬਾਰੇ ਮੌਸਮ ਵਿਭਾਗ ਵੱਲੋਂ ਸੂਚਿਤ ਕਰਨ 'ਤੇ ਸਿਹਤ ਵਿਭਾਗ ਵੱਲੋਂ ਹੀਟ ਵੇਵ ਤੋਂ ਬਚਣ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਡੱਬੀ- ਲੂ ਲੱਗਣ ਨਾਲ ਹੋਣ ਵਾਲੇ ਨੁਕਸਾਨ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਗਰਮੀਆਂ ਦੌਰਾਨ ਲੂ ਲੱਗਣ ਨਾਲ ਸਰੀਰ ਤੇ ਪਿੱਤ , ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਕਈ ਵਾਰੀ ਗਰਮੀ ਲੱਗਣ ਨਾਲ ਮਾਸਪੇਸ਼ੀਆ ਵਿਚ ਵੀ ਕਮਜ਼ੋਰੀ ਆ ਜਾਂਦੀ ਹੈ, ਜਿਸ ਨਾਲ ਵਿਅਕਤੀ ਥੋੜਾ ਜਿਹਾ ਕੰਮ ਕਰਨ 'ਤੇ ਵੀ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਦਾ ਹੈ। ਇਸ ਲਈ ਕੜਕਦੀ ਧੁੱਪ 'ਚ ਬਾਹਰ ਨਿਰਲਣ ਤੋਂ ਗੁਰੇਜ ਕੀਤਾ ਜਾਵੇ। ਡੱਬੀ ਗਰਮੀ ਤੋਂ ਬਚਣ ਦੇ ਉਪਾਅ ਗਰਮੀ ਤੋਂ ਬਚਣ ਲਈ ਅਤੇ ਲ਼ੂ ਲਗਣ ਦੇ ਲੱਛਣਾਂ ਬਾਰੇ ਸਿਹਤ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ ਨੇ ਦੱਸਿਆ ਕਿ ਹੀਟ ਵੇਵ ਤੋਂ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋ ਵੱਧ ਸੇਵਨ ਕਰਨਾ ਚਾਹੀਦਾ ਹੈ, ਕੋਲਡ ਡਰਿੰਕ ਬਿਲਕੁਲ ਨਹੀ ਪੀਣੇ ਚਾਹੀਦੇ ਤੇ ਖੀਰੇ, ਤਰਬੂਜ ਤੇ ਹੋਰ ਤਰਲ ਪਦਾਰਥਾਂ ਵਾਲੇ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤਿੱਖੀ ਧੁੱਪ ਤੋ ਬੱਚਣ ਲਈ ਦੁਪਿਹਰ ਵੇਲੇ ਘਰ ਤੋ ਬਾਹਰ ਨਾ ਨਿਕਲਣ, ਹਲਕੇ ਰੰਗ ਦੇ ਕਪੜੇ ਪਾਉਣ ਅਤੇ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਅੌਰਤਾਂ ਨੂੰ ਗਰਮੀ ਲਗਣ ਤੋਂ ਬਚਾਉਣ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ।

Related Post