post

Jasbeer Singh

(Chief Editor)

Patiala News

ਹਲਕਾ ਘਨੌਰ ਵਿਕਾਸਸ਼ੀਲ ਪਾਰਦਰਸ਼ੀ ਅਤੇ ਰੰਗਲੇ ਪੰਜਾਬ ਦੀ ਚਮਕਦੀ ਤਸਵੀਰ ਬਣ ਕੇ ਉਭਰੇਗਾ:ਵਿਧਾਇਕ ਗੁਰਲਾਲ ਘਨੌਰ

post-img

ਹਲਕਾ ਘਨੌਰ ਵਿਕਾਸਸ਼ੀਲ ਪਾਰਦਰਸ਼ੀ ਅਤੇ ਰੰਗਲੇ ਪੰਜਾਬ ਦੀ ਚਮਕਦੀ ਤਸਵੀਰ ਬਣ ਕੇ ਉਭਰੇਗਾ:ਵਿਧਾਇਕ ਗੁਰਲਾਲ ਘਨੌਰ ਵਿਧਾਇਕ ਨੇ ਹਲਕਾ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ ਸਬੰਧਿਤ ਅਧਿਕਾਰੀਆਂ ਨੂੰ ਸਥਾਈ ਹੱਲ ਦੇ ਦਿੱਤੇ ਆਦੇਸ਼ ਘਨੌਰ, 2 ਜੁਲਾਈ : ਹਲਕਾ ਘਨੌਰ ਦੀ ਤਰੱਕੀ ਅਤੇ ਨੌਜਵਾਨ ਪੀੜ੍ਹੀ ਦੇ ਚਮਕਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਘਨੌਰ ਨੂੰ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਉਭਾਰਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਹਲਕਾ ਵਾਸੀਆਂ ਦੀਆਂ ਸਮੱਸਿਆਂਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਹਲਕੇ ਵਿੱਚ ਵਿਕਾਸਕਾਰੀ ਯਤਨਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਖੇਡ ਸਟੇਡੀਅਮ, ਵਾਲੀਬਾਲ ਕੋਰਟਾਂ, ਅਤੇ ਹੋਰ ਸਹੂਲਤਾਂ ਦੇ ਨਿਰਮਾਣ ਰਾਹੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ।ਜਦ ਕਿ ਘਨੌਰ ਹਲਕੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਵਿਕਾਸ ਕਾਰਜਾਂ ਪੱਖੋਂ ਨੁਹਾਰ ਬਦਲਣ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਵਿਧਾਇਕ ਗੁਰਲਾਲ ਘਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਕਈ ਪਿੰਡਾਂ ਵਿੱਚ ਖੇਡਾਂ ਸੰਬੰਧੀ ਢਾਂਚਾਗਤ ਵਿਵਸਥਾਵਾਂ ਜਿਵੇਂ ਕਿ ਖੇਡ ਸਟੇਡੀਅਮ,ਕਬੱਡੀ ਅਖਾੜੇ, ਵਾਲੀਬਾਲ ਕੋਰਟਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਹਨਾਂ ਉਪਰਾਲਿਆਂ ਨਾਲ ਨੌਜਵਾਨਾਂ ਨੂੰ ਆਪਣੀ ਲੁਕਵੀਂ ਕਾਬਲਿਅਤ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਉਹ ਸੂਬਾ, ਦੇਸ਼ ਅਤੇ ਵਿਦੇਸ਼ ਤੱਕ ਪਹੁੰਚ ਕਰਨ ਵਿੱਚ ਯੋਗ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪੱਧਰ 'ਤੇ ਵੀ ਘਨੌਰ ਨੂੰ ਇਕ ਵਧੀਆ ਮਾਡਲ ਬਣਾਉਣ ਦੀ ਯੋਜਨਾ ਹੈ ਜਿਸ ਨਾਲ ਪੁਰਾਤਨ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।ਵਿਧਾਇਕ ਗੁਰਲਾਲ ਘਨੌਰ ਨੇ ਇਹ ਵੀ ਦੱਸਿਆ ਕਿ ਘਨੌਰ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਨਗਰ ਪੰਚਾਇਤ ਨਾਲ ਮਿਲਕੇ ਨਿਕਾਸੀ ਨਾਲਿਆਂ ਦੀ ਸਫਾਈ, ਰੋਡ ਲਾਈਟਾਂ, ਪਾਰਕਾਂ ਦੀ ਸੰਭਾਲ, ਕੂੜਾ ਪ੍ਰਬੰਧਨ ਅਤੇ ਜਨਤਕ ਸੁਵਿਧਾਵਾਂ ਵਿੱਚ ਸੁਧਾਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਗੁਰਲਾਲ ਘਨੌਰ ਨੇ ਕਿਹਾ ਕਿ ਸਾਡੇ ਉਪਰਾਲਿਆਂ ਦਾ ਉਦੇਸ਼ ਕੇਵਲ ਢਾਂਚਾਗਤ ਵਿਕਾਸ ਤੱਕ ਸੀਮਤ ਨਹੀਂ ਹੈ, ਸਗੋਂ ਹਲਕੇ ਵਿੱਚ ਰਹਿ ਰਹੇ ਹਰ ਵਿਅਕਤੀ ਦੀ ਜ਼ਿੰਦਗੀ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ। ਵਿਧਾਇਕ ਗੁਰਲਾਲ ਘਨੌਰ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹਲਕੇ ਦੀ ਹਰ ਇਕ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਆਪਣੇ ਸੂਝਾਓ ਦੇਣ ਅਤੇ ਸਰਕਾਰੀ ਯੋਜਨਾਵਾਂ ਦੀ ਲਾਭ ਪ੍ਰਾਪਤੀ ਵਿੱਚ ਭਾਗੀਦਾਰੀ ਨਿਭਾਉਣ ਦੀ ਅਪੀਲ ਵੀ ਕੀਤੀ।ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪੰਚਾ ਸਰਪੰਚਾ ਪਾਰਟੀ ਵਲੰਟੀਅਰ ਅਤੇ ਹਲਕੇ ਦੇ ਆਮ ਵਿਆਕਤੀ ਵੱਡੀ ਗਿਣਤੀ ਵਿਚ ਮੌਜੂਦ ਸਨ।

Related Post