
ਡਾ ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਤਹਿਤ ਪੰਚਾਂ ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ
- by Jasbeer Singh
- July 3, 2025

ਡਾ ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਤਹਿਤ ਪੰਚਾਂ ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ ਪਟਿਆਲਾ ਦੀ ਸਫ਼ਾਈ ਪ੍ਰਣਾਲੀ ਹੋਵੇਗੀ ਹੋਰ ਮਜ਼ਬੂਤ, 14 ਨਵੀਆਂ ਕੂੜਾ ਡੰਪ ਈ-ਗੱਡੀਆਂ ਨੂੰ ਦਿੱਤੀ ਹਰੀ ਝੰਡੀ - ਡਾ ਬਲਬੀਰ ਸਿੰਘ ਕਿਹਾ, ਸਿੱਖਿਆ , ਸਿਹਤ ਤੇ ਸਫ਼ਾਈ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਪਟਿਆਲਾ 2 ਜੁਲਾਈ : ਰੰਗਲਾ ਪੰਜਾਬ ਪ੍ਰੋਜੈਕਟ ਤਹਿਤ ਵਿਸ਼ੇਸ਼ ਤੌਰ ‘ ਤੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਵਿਕਾਸ ਕੰਮਾਂ ਲਈ ਸਰਗਰਮ ਮੁਹਿੰਮ ਲਗਾਤਾਰਤਾ ਵਿੱਚ ਚਲਾਈ ਜਾ ਰਹੀ ਹੈ । ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਪਟਿਆਲਾ ਦੇ ਦਿਹਾਤੀ ਹਲਕੇ ਵਿੱਚ ਆਉਂਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ‘ ਚ ਹੋ ਰਹੇ ਵਿਕਾਸ ਕੰਮਾਂ ਦਾ ਜਾਇਜਾ ਲੈਣ ਲਈ ਪੰਚਾਂ-ਸਰਪੰਚਾਂ, ਵਾਰਡ ਕੌਂਸਲਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਕੀਤਾ । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਛੱਪੜਾਂ ਦੀ ਸਫ਼ਾਈ ਅਤੇ ਵਿਕਾਸ ਥਾਪਰ ਤੇ ਸੀਚੇਵਾਲ ਮਾਡਲ ਅਨੁਸਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਸਕੂਲਾਂ ਤੇ ਹਸਪਤਾਲਾਂ ਦੀ ਵਿਸ਼ੇਸ਼ ਤਰਜੀਹ ਦੇ ਕੇ ਮੌਜੂਦਾ ਢਾਂਚੇ ਨੂੰ ਬਿਹਤਰ ਬਣਾਇਆ ਜਾਵੇਗਾ । ਉਹਨਾਂ ਕਿਹਾ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀ ਹੈ । ਉਹਨਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰੀ ਮੌਕੇ ‘ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਤੁਰੰਤ ਕਾਰਵਾਈ ਸ਼ੁਰੂ ਕਰਨ। ਇਸ ਦੌਰਾਨ ਦਹਾਕਿਆਂ ਬਾਅਦ ਟੇਲਾਂ ਤੱਕ ਮਿਲ ਰਹੀ ਨਹਿਰੀ ਪਾਣੀ ਦੀ ਸਪਲਾਈ ‘ ਤੇ ਕਈ ਪਿੰਡਾਂ ਦੇ ਸਰਪੰਚਾਂ ਨੇ ਸਰਕਾਰ ਦਾ ਧੰਨਵਾਦ ਕੀਤਾ । ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਵਿਖੇ 14 ਨਵੀਆਂ ਕੂੜਾ ਡੰਪ ਈ- ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਹਨਾਂ ਕਿਹਾ ਕਿ ਇਹ ਗੱਡੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੂੜਾ ਇਕੱਠਾ ਕਰਨ ਵਿੱਚ ਲਗਾਈਆਂ ਜਾਣਗੀਆਂ ਤਾਂ ਜੋ ਸਫ਼ਾਈ ਸਹੀ ਢੰਗ ਨਾਲ ਹੋ ਸਕੇ। ਉਹਨਾਂ ਕਿਹਾ ਕਿ ਸਫਾਈ ਸਿਰਫ਼ ਇਕ ਵਿਭਾਗੀ ਕੰਮ ਨਹੀ, ਇਹ ਸਿੱਧਾ ਲੋਕਾਂ ਦੀ ਸਿਹਤ ਅਤੇ ਜੀਵਨ ਗੁਣਵੱਤਾ ਨਾਲ ਜੁੜਿਆ ਹੋਇਆ ਕੰਮ ਹੈ । ਇਸ ਮੌਕੇ ਉਹਨਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਸਿੰਘ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਮੌਜੂਦ ਸਨ । ਇਸੇ ਬੈਠਕ ਦੀ ਲੜੀ ਤਹਿਤ ਡਾ: ਬਲਬੀਰ ਸਿੰਘ ਨੇ 24 ਘੰਟੇ ਪਾਣੀ ਦੀ ਸਪਲਾਈ, ਕਲੋਨੀਆਂ ਵਿੱਚ ਸੜਕਾਂ, ਸੀਵਰੇਜ , ਜਲ ਸਪਲਾਈ, ਪਾਰਕਾਂ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ ਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ । ਉਹਨਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹਰ ਇਲਾਕੇ ਤੱਕ ਵਧੀਆ ਸਫ਼ਾਈ ਸੇਵਾਵਾਂ ਪਹੁੰਚਣ ਤਾਂ ਜੋ ਲੋਕਾਂ ਨੂੰ ਸਾਫ਼ ਤੇ ਸਿਹਤਮੰਦ ਵਾਤਾਵਰਣ ਮਿਲ ਸਕੇ । ਇਸ ਮੌਕੇ ਉਹਨਾਂ ਦੇ ਨਾਲ ਜਸਵੀਰ ਗਾਂਧੀ, ਜੈ ਸੰਕਰ, ਸੁਰੇਸ਼ ਰਾਏ, ਗੱਜਣ ਸਿੰਘ, ਵੱਡੀ ਗਿਣਤੀ ਵਿੱਚ ਸਰਪੰਚ ਤੇ ਬਲਾਕ ਪ੍ਰਧਾਲ, ਵਾਰਡਾਂ ਦੇ ਕੌਂਸਲਰ,ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ, ਐਸ. ਡੀ. ਐਮ. ਕ੍ਰਿਪਾਲਵੀਰ ਸਿੰਘ, ਐਸ. ਡੀ. ਐਮ. ਗੁਰਦੇਵ ਸਿੰਘ ਧੰਮ, ਸਿਵਲ ਸਰਜਨ ਜਗਪਾਲਇੰਦਰ ਸਿੰਘ , ਡੀ. ਡੀ. ਪੀ. ਓਜ਼, ਬੀ. ਡੀ. ਪੀ. ਓਜ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.