ਆਖਿਰਕਾਰ ਕਿ ਕਾਰਨ ਹੋ ਸਕਦਾ.... ਹੇਮਾ ਮਾਲਿਨੀ ਕਿਉਂ ਧਰਮਿੰਦਰ ਦੀ ਪਹਿਲੇ ਪਤਨੀ ਦੇ ਪਰਿਵਾਰ ਤੋਂ ਦੂਰ ਰਹਿੰਦੀ ਹੈ ...
- by Jasbeer Singh
- September 10, 2024
ਆਖਿਰਕਾਰ ਕਿ ਕਾਰਨ ਹੋ ਸਕਦਾ.... ਹੇਮਾ ਮਾਲਿਨੀ ਕਿਉਂ ਧਰਮਿੰਦਰ ਦੀ ਪਹਿਲੇ ਪਤਨੀ ਦੇ ਪਰਿਵਾਰ ਤੋਂ ਦੂਰ ਰਹਿੰਦੀ ਹੈ ਪੂਰੀ ਖ਼ਬਰ ਜਾਨਣ ਲਈ ਹੁਣੀ ਪੜ੍ਹੋ ਮਨੋਰੰਜਨ : ਜਦੋਂ ਹੇਮਾ ਮਾਲਿਨੀ ਨਾਲ ਧਰਮਿੰਦਰ ਦਾ ਅਫੇਅਰ ਸ਼ੁਰੂ ਹੋਇਆ ਤਾਂ ਉਹ ਵਿਆਹੇ ਹੋਇਆ ਸੀ ਅਤੇ ਪ੍ਰਕਾਸ਼ ਕੌਰ ਤੋਂ ਉਨ੍ਹਾਂ ਦੇ ਚਾਰ ਬੱਚੇ ਸਨ। ਹੇਮਾ ਮਾਲਿਨੀ ਦੇ ਪਿਆਰ ਅੱਗੇ ਧਰਮਿੰਦਰ ਬੇਵੱਸ ਸੀ। ਆਖਰਕਾਰ ਦੋਹਾਂ ਨੇ ਸਮਾਜ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ 1980 'ਚ ਵਿਆਹ ਕਰਵਾ ਲਿਆ। ਪੱਤਰਕਾਰ-ਫਿਲਮਕਾਰ ਰਾਮ ਕਮਲ ਮੁਖਰਜੀ ਦੁਆਰਾ ਲਿਖੀ ਗਈ ਆਪਣੀ ਜੀਵਨੀ ‘ਹੇਮਾ ਮਾਲਿਨੀ: ਬਿਓਂਡ ਦ ਡ੍ਰੀਮ ਗਰਲ’ ਵਿੱਚ, ਹੇਮਾ ਨੇ ਖੁਲਾਸਾ ਕੀਤਾ ਕਿ ਉਹ ਅਜੇ ਤੱਕ ਆਪਣੀ ਸੌਕਣ ਦੇ ਘਰ ਕਿਉਂ ਨਹੀਂ ਗਈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਹਨ। ਹੇਮਾ ਮਾਲਿਨੀ ਆਪਣੇ ਪਰਿਵਾਰ ‘ਚ ਖੁਸ਼ ਹੈ, ਉਹ ਧਰਮਿੰਦਰ ਦੀ ਪਹਿਲੀ ਪਤਨੀ ਅਤੇ ਪਰਿਵਾਰ ‘ਚ ਕੋਈ ਦਖਲ ਨਹੀਂ ਦਿੰਦੀ। ਉਨ੍ਹਾਂ ਨੇ ਆਪਣੀ ਜੀਵਨੀ 'ਚ ਲਿਖਿਆ ਹੈ ਕਿ ਧਰਮਿੰਦਰ ਨਾਲ ਵਿਆਹ ਕਰਨ ਤੋਂ ਬਾਅਦ, ਉਹ ਪ੍ਰਕਾਸ਼ ਕੌਰ ਨੂੰ ਕਦੇ ਨਹੀਂ ਮਿਲੀ ਕਿਉਂਕਿ ਉਹ ਉਨ੍ਹਾਂ ਦੇ ਪਰਿਵਾਰ 'ਚ ਪਰੇਸ਼ਾਨੀ ਪੈਦਾ ਨਹੀਂ ਕਰਨਾ ਚਾਹੁੰਦੀ ਸੀ। ਹੇਮਾ ਮਾਲਿਨੀ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਧਰਮਿੰਦਰ ਦੇ ਘਰ ਪੈਰ ਨਹੀਂ ਰੱਖਿਆ। ਧਰਮਿੰਦਰ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਕਿਸੇ ਵੀ ‘ਦੂਜੇ’ ਪਰਿਵਾਰ 'ਚ ਦਖਲ ਨਹੀਂ ਦੇਵੇਗੀ। ਹਾਲਾਂਕਿ, ਉਹ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦੇ ਨਾਲ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਕਈ ਸਮਾਜਿਕ ਸਮਾਗਮਾਂ 'ਚ ਗਈ ਸੀ ਪਰ ਧਰਮਿੰਦਰ ਨਾਲ ਉਨ੍ਹਾਂ ਦੇ ਵਿਆਹ ਤੋਂ ਬਾਅਦ, ਹੇਮਾ ਮਾਲਿਨੀ ਅਤੇ ਪ੍ਰਕਾਸ਼ ਕੌਰ ਇੱਕ ਦੂਜੇ ਨੂੰ ਨਹੀਂ ਮਿਲੇ ਸਨ। ਉਨ੍ਹਾਂ ਨੇ ਕਿਹਾ ਸੀ, ''ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਧਰਮਜੀ ਨੇ ਮੇਰੇ ਅਤੇ ਮੇਰੀਆਂ ਧੀਆਂ ਲਈ ਜੋ ਵੀ ਕੀਤਾ, ਮੈਂ ਉਸ ਤੋਂ ਖੁਸ਼ ਹਾਂ। ਉਨ੍ਹਾਂ ਨੇ ਇੱਕ ਪਿਤਾ ਦੀ ਭੂਮਿਕਾ ਨਿਭਾਈ, ਜਿਵੇਂ ਕੋਈ ਪਿਤਾ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਖੁਸ਼ ਹਾਂ। ਅੱਜ ਮੈਂ ਇੱਕ ਕੰਮਕਾਜੀ ਔਰਤ ਹਾਂ ਅਤੇ ਮੈਂ ਆਪਣੀ ਇੱਜ਼ਤ ਬਰਕਰਾਰ ਰੱਖ ਸਕੀ ਹਾਂ ਕਿਉਂਕਿ ਮੈਂ ਆਪਣਾ ਜੀਵਨ ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਕੀਤਾ ਹੈ।'' ਹੇਮਾ ਮਾਲਿਨੀ ਨੇ ਕਿਹਾ ਸੀ, ''ਮੈਂ ਪ੍ਰਕਾਸ਼ ਬਾਰੇ ਕਦੇ ਗੱਲ ਨਹੀਂ ਕੀਤੀ ਪਰ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ। ਮੇਰੀਆਂ ਧੀਆਂ ਵੀ ਧਰਮਜੀ ਦੇ ਪਰਿਵਾਰ ਦਾ ਸਤਿਕਾਰ ਕਰਦੀਆਂ ਹਨ। ਦੁਨੀਆ ਮੇਰੀ ਜਿੰਦਗੀ ਦੇ ਵੇਰਵਿਆਂ ਨੂੰ ਜਾਣਨਾ ਚਾਹੁੰਦੀ ਹੈ ਪਰ ਇਹ ਦੂਜਿਆਂ ਨੂੰ ਜਾਣਨਾ ਲਈ ਨਹੀਂ ਹੈ। ਇਹ ਜਾਣਨਾ ਕਿਸੇ ਦਾ ਕੰਮ ਨਹੀਂ ਹੈ।''
