Crime
0
ਪਤਨੀ ਦੀ ਮੌਤ ਤੋਂ ਬਾਅਦ ਪਿਤਾ ਹੀ ਬਣਾਉਂਦਾ ਰਿਹਾ ਆਪਣੀ ਧੀ ਨੂੰ ਹਵਸ ਦਾ ਸਿ਼ਕਾਰ
- by Jasbeer Singh
- October 26, 2024
ਪਤਨੀ ਦੀ ਮੌਤ ਤੋਂ ਬਾਅਦ ਪਿਤਾ ਹੀ ਬਣਾਉਂਦਾ ਰਿਹਾ ਆਪਣੀ ਧੀ ਨੂੰ ਹਵਸ ਦਾ ਸਿ਼ਕਾਰ ਸਹਾਰਨਪੁਰ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਵਸਨੀਕ 16 ਸਾਲਾ ਇਕ ਲੜਕੀ ਨੇ ਆਪਣੇ ਹੀ ਪਿਤਾ ਵਲੋਂ ਉਸਦੀ ਮਾਂ ਦੀ ਮੌਤ ਤੋਂ ਬਾਅਦ ਆਪਣੀ ਹਵਸ ਦਾ ਸਿ਼ਕਾਰ ਬਣਾਏ ਜਾਣ ਤੋਂ ਤੰਗ ਆ ਕੇ ਪੁਲਸ ਥਾਣੇ ਵਿੱਚ ਸਿ਼ਕਾਇਤ ਦੇ ਕੇ ਕੇਸ ਦਰਜ ਕਰਵਾਇਆ ਹੈ। ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸਾਗਰ ਜੈਨ ਨੇ ਦੱਸਿਆ ਕਿ ਲੜਕੀ ਦੀ ਮਾਂ ਦੀ ਦਸ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਸਮੇਂ ਕੁੜੀ ਦੀ ਉਮਰ ਸਿਰਫ਼ ਛੇ ਸਾਲ ਸੀ। ਜਿਵੇਂ-ਜਿਵੇਂ ਕੁੜੀ ਵੱਡੀ ਹੁੰਦੀ ਗਈ, ਉਸ ਦੇ ਪਿਤਾ ਦੇ ਇਰਾਦੇ ਵਿਗੜਨ ਲੱਗੇ। ਉਹ ਕਾਫੀ ਸਮੇਂ ਤੋਂ ਆਪਣੀ ਹੀ ਧੀ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ। ਜਦੋਂ ਬੇਟੀ ਵਿਰੋਧ ਕਰਦੀ ਸੀ ਤਾਂ ਉਹ ਉਸ ਦੀ ਕੁੱਟਮਾਰ ਕਰਦਾ ਸੀ।
