post

Jasbeer Singh

(Chief Editor)

Sports

ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵੱਲੋਂ ਕੀਤਾ ਗਿ

post-img

ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵੱਲੋਂ ਕੀਤਾ ਗਿਆ ਪੋਸਟਰ ਰਿਲੀਜ਼ ਨਾਭਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਯਾਦ ਵਿੱਚ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮੁਖੀ ਅਲੌਹਰਾਂ ਸਾਹਿਬ ਦੀ ਸਰਪ੍ਰਸਤੀ ਹੇਠ ਇਲਾਕਾ ਨਿਵਾਸੀ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਤੀਸਰਾ ਕਬੱਡੀ ਕੱਪ 11,12,13 ਨਵੰਬਰ 2024 ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਗੁ. ਅਲੌਹਰਾਂ ਸਾਹਿਬ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਦੀ ਜਾਣਕਾਰੀ ਦਿੰਦਿਆਂ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ 8 ਚੋਟੀ ਦੀਆਂ ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਹੋਣਗੇ । ਇਸ ਮੌਕੇ ਲੜਕੀਆਂ ਦੀਆਂ ਪੰਜਾਬ ਅਤੇ ਹਰਿਆਣੇ ਦੀਆਂ ਸੱਦੀਆ ਹੋਈਆਂ ਟੀਮਾਂ ਦੇ ਹੀ ਮੈਚ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ 11 ਨਵੰਬਰ ਨੂੰ ਸਕੂਲਾਂ ਦੀ ਸੱਦੀਆਂ ਹੋਈਆਂ ਟੀਮਾਂ ਦੇ ਮੈਚ ਹੋਣਗੇ । ਉਨ੍ਹਾਂ ਕਿਹਾ ਕਿ 13 ਨਵੰਬਰ ਨੂੰ ਆਲ ਓਪਨ ਦੀਆਂ 8 ਟੀਮਾਂ ਪਹੁੰਚ ਰਹੀਆ ਹਨ। ਜਿਵੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਐਸ. ਜੀ. ਪੀ. ਸੀ., ਦੀਪ ਸਿੱਧੂ ਕਬੱਡੀ ਕਲੱਬ ਜੰਗੀਆਣਾ, ਮਾਣਕ ਕਬੱਡੀ ਕਲੱਬ ਫਗਵਾੜਾ, ਯੰਗ ਕਬੱਡੀ ਕਲੱਬ ਬਾਘਾਪੁਰਾਣਾ, ਰੋਇਲ ਕਿੰਗ ਯੂ.ਐਸ.ਏ. ਕਬੱਡੀ ਕਲੱਬ ਦਿੜਬਾ ਆਦਿ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ 13 ਨਵੰਬਰ ਨੂੰ ਲੜਕੀਆਂ ਦੀਆਂ ਪਹੁੰਚ ਰਹੀਆ ਟੀਮਾਂ: ਮਕਲੌਡਾ ਹਰਿਆਣਾ, ਲੈਂਡਮਾਰਗੇਜ ਮਹਿਣਾ ਮੋਗਾ, ਸਮੈਣ ਹਰਿਆਣਾ ਆਦਿ ਸ਼ਾਮਲ ਹੋਣਗੇ । ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਮੌਕੇ ਤੇ ਸ਼ਰਤਾਂ ਤਬਦੀਲ ਕਰ ਸਕਦੀ ਹੈ । 75 ਅਤੇ 65 ਵਿੱਚ 3 ਖਿਡਾਰੀ ਬਾਹਰਲੇ ਖੇਡ ਸਕਦੇ ਹਨ । 12 ਵਜੇ ਤੋਂ ਬਾਅਦ ਲੇਟ ਆਉਣ ਵਾਲੀ ਟੀਮ ਨੂੰ ਕੋਈ ਐਂਟਰੀ ਨਹੀਂ ਦਿੱਤੀ ਜਾਵੇਗੀ, ਕਿਸੇ ਵੀ ਟੀਮ ਦੀ ਐਂਟਰੀ ਫੋਨ ਤੇ ਨਹੀਂ ਹੋਵੇਗੀ । ਇਸ ਟੂਰਨਾਮੈਂਟ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਅਤੇ ਬਾਬਾ ਹਰਦੇਵ ਸਿੰਘ ਜੀ ਵੱਲੋ ਕੀਤਾ ਜਾਵੇਗਾ । ਗੁਰੂ ਕਾ ਲੰਗਰ ਅਟੂਟ ਵਰਤਾਇਆ ਜਾਵੇਗਾ ।

Related Post