post

Jasbeer Singh

(Chief Editor)

Patiala News

ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਆਯੋਜਿਤ

post-img

ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਆਯੋਜਿਤ ਪਟਿਆਲਾ : ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਸ੍ਰੀ ਪ੍ਰਸ਼ੋਤਮ ਗੋਇਲ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਅਗਰਸੈਨ ਪਾਰਕ ਦੇ ਕੰਪਲੀਟ ਹੋਣ ਤੇ ਸਾਰੇ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਨਾਲ ਹੀ ਆਉਣ ਵਾਲੀ ਅਗਰਸੈਨ ਜਯੰਤੀ, 3 ਅਕਤੂਬਰ ਨੂੰ ਮਨਾਉਣ ਬਾਰੇ ਭੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਅਗਰਸੈਨ ਜਯੰਤੀ ਦਾ ਫੰਕਸ਼ਨ ਸ਼ਿਵ ਮੰਦਿਰ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ 3 ਅਕਤੂਬਰ ਨੂੰ ਮਨਾਇਆ ਜਾਵੇਗਾ। ਜਿਸ ਵਿੱਚ ਸ੍ਰੀ ਅਸ਼ੋਕ ਗਰਗ, ਸ੍ਰੀ ਹਰਬੰਸ ਬਾਂਸਲ, ਅਤੇ ਸ੍ਰੀ ਤਰਸੇਮ ਬਾਂਸਲ (ਡਕਾਲਾ) (ਗੈਸਟ ਆਫ ਆਨਰ) ਹੋਣਗੇ। ਅਗਰਵਾਲ ਚੇਤਨਾ ਸਭਾ ਪਟਿਆਲਾ ਵਲੋਂ ਸ੍ਰੀ ਖਾਟੂ ਸਿਆਮ ਅਤੇ ਸਾਲਾਸਰ ਧਾਮ ਵਿਖੇ ਦੋ ਦਿਨ ਦੀ ਯਾਤਰਾ ਮਿਤੀ 13/14 ਸਤੰਬਰ ਨੂੰ ਕੀਤੀ ਜਾਵੇਗੀ। ਇਸ ਟੂਰ ਲਈ ਸ੍ਰੀ ਰਾਕੇਸ਼ ਸਿੰਗਲਾ ਅਤੇ ਸਕੱਤਰ ਅਰਵਿੰਦ ਅਗਰਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਅੱਜ ਸ੍ਰੀ ਸੁਰੇਸ਼ ਬਾਂਸਲ ਅਤੇ ਸ੍ਰੀ ਸੁਦਰਸ਼ਨ ਮਿੱਤਲ ਪੱਤਰਕਾਰ ਨਵੇਂ ਮੈਂਬਰ ਦੇ ਤੌਰ ਤੇ ਅਗਰਵਾਲ ਚੇਤਨਾ ਸਭਾ ਦੇ ਮੈਂਬਰ ਵਜੋਂ ਜੁਆਇਨ ਕਰਵਾਏ ਗਏ। ਅੰਤ ਵਿੱਚ ਸ੍ਰੀ ਹਰਬੰਸ ਬਾਂਸਲ ਵਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੇਂ ਮੈਂਬਰਾਂ ਨੂੰ ਮੈਂਬਰ ਬਨਣ ਤੇ ਵਧਾਈ ਦਿੱਤੀ ਗਈ। ਮੰਦਿਰ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੰਜੀਵਨ ਜੀ, ਅਸ਼ੋਕ ਗਰਗ, ਤਰਸੇਮ ਮਿੱਤਲ, ਸੁਰਿੰਦਰ ਗੁਪਤਾ ਜੀ, ਪੈਟਰਨ ਵਿਜੇ ਗੋਇਲ ਅਤੇ ਪੈਟਰਨ ਦੇ ਵੀ ਦਿਆਲ ਜੀ ਭੀ ਸ਼ਾਮਲ ਹੋਏ।

Related Post