ਅਹਿਮਦਾਬਾਦ 'ਚ ਏਅਰ ਹਾਦਸਾ ਗ੍ਰਸਤ ਮਾਮਲੇ ਵਿੱਚ ਏਅਰ ਇੰਡੀਆ ਕੰਪਨੀ" ਅਤੇ ਕੇਂਦਰੀ ਆਵਾਜਾਈ ਮੰਤਰੀ ਆਪਣੀ ਜਿੰਮੇਵਾਰੀ ਦਾ ਅ
- by Jasbeer Singh
- June 13, 2025
ਅਹਿਮਦਾਬਾਦ 'ਚ ਏਅਰ ਹਾਦਸਾ ਗ੍ਰਸਤ ਮਾਮਲੇ ਵਿੱਚ ਏਅਰ ਇੰਡੀਆ ਕੰਪਨੀ" ਅਤੇ ਕੇਂਦਰੀ ਆਵਾਜਾਈ ਮੰਤਰੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨ : ਪ੍ਰੋ. ਬਡੂੰਗਰ ਪਟਿਆਲਾ, 13 ਜੂਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਅਹਿਮਦਾਬਾਦ 'ਚ ਵੀਰਵਾਰ ਨੂੰ ਏਅਰ ਇੰਡੀਆ ਦੇ ਹਾਦਸਾ ਗ੍ਰਸਤ ਹੋਏ ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੂਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਤੇ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਯਾਤਰੂਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਇਹ ਅਤੀ ਦੁੱਖਦਾਇਕ ਘਟਨਾ ਹੋਈ ਹੈ ਤੇ ਦੇਸ਼ ਵਿੱਚ ਰੇਲਵੇ ਤੇ ਸੜਕੀ ਹਾਸਿਆਂ ਵਿੱਚ ਬਹੁਤ ਜਾਨਾਂ ਅਜਾਈ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਜਹਾਜਾਂ ਦੀ ਨਾਮਵਰ "ਏਅਰ ਇੰਡੀਆ ਕੰਪਨੀ" ਅਤੇ ਕੇਂਦਰੀ ਸ਼ਹਿਰੀ ਆਵਾਜਾਈ ਮੰਤਰੀ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ, ਤਾਂ ਜੋ ਮੁੜ ਕੇ ਅਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਨ ਤੇ ਕੀਮਤੀ ਅਜਾਈ ਜਾਨਾ ਨਾ ਜਾ ਸਕਣ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿੱਚ ਵਾਪਰੇ ਜਹਾਜੀ ਹਾਦਸੇ ਵਿੱਚ ਜਿੱਥੇ ਕਈ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਣ ਦਾ ਮਾਮਲਾ ਆਇਆ ਹੈ, ਉੱਥੇ ਹੀ ਹੋਰ ਦੁੱਖਦਾਈ ਦੁੱਖਦਾਈ ਗੱਲ ਇਹ ਹੈ ਕਿ ਇਹ ਜਹਾਜ ਕ੍ਰੈਸ਼ ਕਰਨ ਤੋਂ ਬਾਅਦ ਜਿਸ ਮੈਡੀਕਲ ਕਾਲਜ ਦੇ ਹੋਸਟਲ 'ਤੇ ਡਿੱਗਿਆ ਸੀ, ਉੱਥੇ ਵੀ ਮੌਜੂਦ 56 ਲੋਕਾਂ ਦੀ ਜਾਨ ਅਜਾਈ ਹੀ ਚਲੀ ਗਈ।
