
National
0
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਮੁਖੀ ਨਿਯੁਕਤ
- by Jasbeer Singh
- September 21, 2024

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਮੁਖੀ ਨਿਯੁਕਤ ਚੰਡੀਗੜ੍ਹ : ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਵਜੋਂ ਅਮਰਪ੍ਰੀਤ ਸਿੰਘ ਹੋਣਗੇ। ਉਹ 30 ਸਤੰਬਰ ਨੂੰ ਅਹੁਦਾ ਸੰਭਾਲਣਗੇ। ਅਮਰਪ੍ਰੀਤ ਸਿੰਘ ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ, ਜੋ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।ਅਮਰਪ੍ਰੀਤ ਸਿੰਘ ਹੁਣ ਤੱਕ ਹਵਾਈ ਸੈਨਾ ਦੇ ਉਪ ਮੁਖੀ( ) ਦੇ ਅਹੁਦੇ ‘ਤੇ ਸਨ। ਹਵਾਈ ਸੈਨਾ ਵਿੱਚ ਇਹ ਦੂਜਾ ਸਭ ਤੋਂ ਮਹੱਤਵਪੂਰਨ ਅਹੁਦਾ ਹੈ। ਅਮਰਪ੍ਰੀਤ ਸਿੰਘ ਕੋਲ ਰੋਟਰੀ ਵਿੰਗ ਏਅਰਕ੍ਰਾਫਟ ‘ਤੇ 5 ਹਜ਼ਾਰ ਘੰਟੇ ਤੋਂ ਵੱਧ ਉਡਾਣ ਦਾ ਤਜਰਬਾ ਹੈ। ਉਹਨਾਂ ਨੇ ਉਪ ਮੁਖੀ ਬਣਨ ਤੋਂ ਪਹਿਲਾਂ ਸੰਚਾਲਨ ਲੜਾਕੂ ਸਕੁਐਡਰਨ ਅਤੇ ਫਰੰਟਲਾਈਨ ਏਅਰ ਬੇਸ ਦੀ ਕਮਾਂਡ ਵੀ ਕੀਤੀ ਹੈ।