post

Jasbeer Singh

(Chief Editor)

ਅਮਰੀਕਾ: ਭਾਰਤੀ ਨਾਗਰਿਕ ਦੀ ਹਸਪਤਾਲ ’ਚ ਮੌਤ

post-img

ਵਾਸ਼ਿੰਗਟਨ: ਅਮਰੀਕਾ ’ਚ ਗ਼ੈਰਕਾਨੂੰਨੀ ਤੌਰ ’ਤੇ ਦਾਖਲ ਹੋਏ ਇੱਕ ਭਾਰਤੀ ਨਾਗਰਿਕ ਦੀ ਐਟਲਾਂਟਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ। ਸੰਘੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਪਰਵਾਸ ਤੇ ਕਸਟਮ ਐਨਫੋਰਸਮੈਂਟ (ਆਈਸੀਈ) ਨੇ ਦੱਸਿਆ ਕਿ ਨਿਊਯਾਰਕ ’ਚ ਭਾਰਤੀ ਸਫ਼ਾਰਤਖ਼ਾਨੇ ਨੂੰ ਜਸਪਾਲ ਸਿੰਘ (57) ਦੀ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਉਸ ਦੇ ਵਾਰਸਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਆਈਸੀਈ ਨੇ ਦੱਸਿਆ ਕਿ 15 ਅਪਰੈਲ ਨੂੰ ਐਟਲਾਂਟਾ ਦੇ ਇੱਕ ਹਸਪਤਾਲ ’ਚ ਜਸਪਾਲ ਦੀ ਮੌਤ ਹੋਈ। ਭਾਰਤੀ ਨਾਗਰਿਕ ਜਸਪਾਲ ਸਿੰਘ ਪਹਿਲੀ ਵਾਰ 25 ਅਕਤੂਬਰ 1992 ਨੂੰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਆਇਆ ਸੀ।

Related Post