
ਸੈਨੇਟ ਦੀ ਪ੍ਰਵਾਨਗੀ ਬਾਅਦ ਯੂਕਰੇਨ ਨੂੰ ਵੱਡੇ ਪੱਧਰ ’ਤੇ ਹਥਿਆਰ ਭੇਜੇਗਾ ਅਮਰੀਕਾ: ਜ਼ੇਲੈਂਸਕੀ
- by Aaksh News
- April 23, 2024

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਭਰੋਸਾ ਦਿੱਤਾ ਹੈ ਕਿ ਵੱਡੇ ਰਾਸ਼ਟਰੀ ਸੁਰੱਖਿਆ ਸਹਾਇਤਾ ਪੈਕੇਜ ਲਈ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਮਰੀਕਾ ਬਹੁਤ ਲੋੜੀਂਦੇ ਹਵਾਈ ਰੱਖਿਆ ਹਥਿਆਰ ਭੇਜੇਗਾ। ਇਸ ਪੈਕੇਜ ਵਿੱਚ ਯੂਕਰੇਨ ਲਈ 61 ਅਰਬ ਅਮਰੀਕੀ ਡਾਲਰ ਦੀ ਵਿਵਸਥਾ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਰਾਹੀਂ ਕਿਹਾ ਕਿ ਬਾਇਡਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਹਾਇਤਾ ਪੈਕੇਜ ਵਿਚ ਤੋਪਖਾਨੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ।