
ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤਾ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀ
- by Jasbeer Singh
- November 9, 2024

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤਾ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇੱਕ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ ਹੈ।ਅੰਮ੍ਰਿਤਸਰ ਪੁਲਸ ਨਾਲ ਮੁਠਭੇੜ `ਚ ਇੱਕ ਗੈਂਗਸਟਰ ਹੋਇਆ ਜ਼ਖਮੀ, ਗੈਂਗਸਟਰ ਵਲੋਂ ਪੁਲਸ ’ਤੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਦੀ ਜਵਾਬੀ ਕਾਰਵਾਈ `ਚ ਮੁਲਜ਼ਮ ਵਿਸ਼ਾਲ ਜ਼ਖਮੀ ਹੋ ਗਿਆ ਹੈ। ਪੁਲਸ ਹਥਿਆਰਾਂ ਦੀ ਰਿਕਵਰੀ ਲਈ ਮੁਲਜ਼ਮਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਗੈਂਗਸਟਰ ਵਿਸ਼ਾਲ ਨੇ ਸਿਹਤ ਠੀਕ ਨਾ ਹੋਣ ਦਾ ਡਰਾਮਾ ਕੀਤਾ। ਫਿਰ ਇੱਕ ਛੁਪਾਈ ਹੋਈ ਪਿਸਤੌਲ ਕੱਢੀ ਅਤੇ ਪੁਲਸ `ਤੇ ਗੋਲੀਬਾਰੀ ਕਰ ਦਿੱਤੀ। ਸਵੈ-ਰੱਖਿਆ ਵਿੱਚ, ਅਫਸਰਾਂ ਨੇ ਫੈਸਲਾਕੁੰਨ ਜਵਾਬ ਦਿੱਤਾ ਅਤੇ ਵਿਸ਼ਾਲ ਜਵਾਬੀ ਕਾਰਵਾਈ ਦੌਰਾਨ ਜ਼ਖਮੀ ਕਰ ਦਿੱਤਾ । ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।