post

Jasbeer Singh

(Chief Editor)

Latest update

ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉਤੇ ਕਰ ਦਿੱਤਾ ਹਮਲਾ .....

post-img

ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ SHO ਅਮਨਜੋਤ ਕੌਰ ‘ਤੇ ਨਾਕੇ ਦੌਰਾਨ ਹਮਲਾ ਹੋਣ ਖਬਰ ਦੀ ਮਿਲੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਾਇਆ ਹੋਇਆ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਆਪਰੇਸ਼ਨ ਚੱਲ ਰਿਹਾ ਹੈ।ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਐਸ.ਐਚ.ਓ ਰਾਤ ਸਮੇਂ ਨਾਕੇ ‘ਤੇ ਮੌਜੂਦ ਸੀ ਤਾਂ ਥੋੜ੍ਹੀ ਦੂਰੀ ‘ਤੇ ਹੀ ਕੁਝ ਲੋਕਾਂ ਵਿਚਕਾਰ ਲੜਾਈ ਹੋਣ ਦੀ ਖ਼ਬਰ ਮਿਲੀ ਸੀ, ਜਦੋਂ ਐਸ.ਓ ਉਥੇ ਪਹੁੰਚੇ ਤਾਂ ਸ਼ਰਾਬੀ ਲੋਕਾਂ ਨੇ ਨਸ਼ੇ ਵਿੱਚ ਉਨ੍ਹਾਂ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਦੱਸ ਦਈਏ ਕਿ ਹਮਲੇ ਦਾ ਮੁੱਖ ਦੋਸ਼ੀ ਆਰਮੀ ਜਵਾਨ ਹੈ। ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸੱਤ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਸੀਪੀ ਨੇ ਦੱਸਿਆ ਕਿ ਜਿਸ ਥਾਂ ‘ਤੇ ਹਮਲਾ ਹੋਇਆ, ਉਥੇ ਦੋ ਧੜੇ ਆਪਸ ‘ਚ ਲੜ ਰਹੇ ਸਨ, ਜਦੋਂ ਇਸ ਦੀ ਸੂਚਨਾ ਐੱਸਐੱਚਓ ਨੂੰ ਮਿਲੀ ਤਾਂ ਉਹ ਉੱਥੇ ਪਹੁੰਚੀ, ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ‘ਚ ਦੋ ਵੱਖ-ਵੱਖ ਪਰਚੇ ਦਰਜ ਕੀਤੇ ਹਨ। ਇੱਕ ਪਰਚੇ ਵਿੱਚ ਦੋ ਧੜਿਆਂ ਦੀ ਲੜਾਈ ਨੂੰ ਆਧਾਰ ਬਣਾਇਆ ਗਿਆ ਹੈ ਜਦਕਿ ਦੂਜੇ ਵਿੱਚ ਐਸਐਚਓ ’ਤੇ ਹੋਏ ਹਮਲੇ ਨੂੰ ਆਧਾਰ ਬਣਾਇਆ ਗਿਆ ਹੈ।

Related Post