
ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਬਣੇ ਇੱਕ ਨਿੱਜੀ ਹੋਟਲ ਵਿੱਚੋਂ 2 ਵਿਦੇਸ਼ੀ ਲੜਕੀਆਂ ਨੇ ਮਾਰੀ ਛਾਲ ......
- by Jasbeer Singh
- July 17, 2024

ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਬਣੇ ਇੱਕ ਨਿੱਜੀ ਹੋਟਲ ਵਿੱਚੋਂ 2 ਵਿਦੇਸ਼ੀ ਲੜਕੀਆਂ ਨੇ ਛਾਲ ਮਾਰੀ ਦਿੱਤੀ। ਜਿਸ ਤੋਂ ਬਾਅਦ ਜਖ਼ਮੀ ਹਾਲਤ ਵਿੱਚ ਕੁੜੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਅੰਮ੍ਰਿਤਸਰ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਮੌਜੂਦ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਹੋਟਲ ਵਿੱਚ ਰੇਡ ਕੀਤੀ ਸੀ। ਜਿਸ ਦੌਰਾਨ ਇਹ ਕੁੜੀਆਂ ਹੋਟਲ ਦੇ ਅੰਦਰ ਲੁਕੀਆਂ ਹੋਈਆਂ ਸਨ। ਲੜਕੀਆਂ ਨੇ ਪੁਲਿਸ ਤੋਂ ਬਚਾਅ ਲਈ ਹੋਟਲ ਵਿੱਚੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਕੁੜੀਆਂ ਨੂੰ ਜਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁੜੀਆਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਹਨ। ਜਿਸ ਹੋਟਲ ਵਿੱਚੋਂ ਇਹਨਾਂ ਨੇ ਛਲਾਂਗ ਮਾਰੀ ਹੈ। ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਸਪਾ ਸੈਂਟਰ ਚੱਲ ਰਿਹਾ ਸੀ। ਜਿਸ ਵਿੱਚ ਇਹ ਕੁੜੀਆਂ ਕੰਮ ਕਰਿਆ ਕਰਦੀਆਂ ਸਨ। ਜਦੋਂ ਮਾਮਲੇ ਦੇ ਸਬੰਧ ਵਿੱਚ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੋਟਲ ਵਾਲੇ ਵਿਦੇਸ਼ੀ ਲੜਕੀਆਂ ਨੂੰ ਲਿਆਂਦੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਇਆ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਪੁਲਿਸ ਦੀ ਰੇਡ ਤੋਂ ਬਾਅਦ ਲੜਕੀਆਂ ਹੋਟਲ ਦੀ ਛੱਤ ਉੱਪਰ ਚਲੀਆਂ ਗਈਆਂ। ਹੋਟਲ ਅੰਦਰ ਕੁੱਲ 5 ਲੜਕੀਆਂ ਸਨ। ਜਿਨ੍ਹਾਂ ਵਿੱਚ 3 ਸੁਰੱਖਿਅਤ ਹਨ ਜਦੋਂਕਿ 2 ਹਸਪਤਾਲ ਵਿੱਚ ਇਲਾਜ਼ ਅਧੀਨ ਹਨ। ਪੁਲਿਸ ਮੁਲਜ਼ਮਾਂ ਵੱਲੋਂ ਸੀਸੀਟੀਵੀ ਕੈਮਰੇ ਲਹਾਉਣ ਦੇ ਮਾਮਲੇ ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਮਨੁੱਖੀ ਤਸਕਰੀ ਦੇ ਇਲਜ਼ਾਮ ਹੀ ਮਾਮਲਾ ਦਰਜ ਕਰ ਲਿਆ ਹੈ।