ਡੋਡਾ ਵਿਖੇ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਹੋਇਆ ਸ਼ਹੀਦ
- by Jasbeer Singh
- January 23, 2026
ਡੋਡਾ ਵਿਖੇ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਹੋਇਆ ਸ਼ਹੀਦ ਰੋਪੜ, 23 ਜਨਵਰੀ 2026 : ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਡੋਡਾ ਵਿਖੇ ਜੋ ਖਾਈ ਵਿਚ ਫੌਜ ਦੀ ਗੱਡੀ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਸ਼ਾਮਲ ਸੀ। ਕੌਣ ਹੈ ਪੰਜਾਬ ਦਾ ਇਹ ਜਵਾਨ 200 ਫੁੱਟ ਡੂੰਘੀ ਖਾਈ ਵਿਚ ਡਿੱਗ ਕੇ ਮਰਨ ਵਾਲਿਆਂ ਵਿਚ ਸ਼ਾਮਲ ਦਸ ਜਵਾਨਾਂ ਵਿਚੋਂ ਇਕ ਫੌਜੀ ਜਵਾਨ ਪੰਜਾਬ ਦਾ ਵੀ ਸੀ। ਜਿਸਦਾ ਨਾਮ ਜੋਬਨਪ੍ਰੀਤ ਸਿੰਘ ਹੈ ਤੇ ਇਹ ਰੋਪੜ ਜਿ਼ਲੇ ਦਾ ਰਹਿਣ ਵਾਲਾ ਹੈ। ਉਕਤ ਹਾਦਸੇ ਵਿਚ ਮਰਨ ਵਾਲਿਆਂ ਤੋਂ ਇਲਾਵਾ 7 ਨੌਜਵਾਨ ਗੰਭੀਰ ਜ਼ਖ਼ਮੀ ਵੀ ਹੋ ਗਏ ਸਨ।ਜੋਬਨਪ੍ਰੀਤ ਦੂਜੇ ਫ਼ੌਜੀਆਂ ਨਾਲ ਫ਼ੌਜ ਦੀ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ । ਜੋਬਨਪ੍ਰੀਤ ਦਾ ਵਿਆਹ ਫਰਵਰੀ ਵਿੱਚ ਹੋਣਾ ਸੀ। ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਉਸ ਦੀ ਸ਼ਹਾਦਤ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫ਼ੌਜ ਦਾ ਇੱਕ ਵਾਹਨ ਭਦਰਵਾਹ ਤੋਂ ਖਨਾਈ ਟਾਪ ਵੱਲ ਜਾ ਰਿਹਾ ਸੀ। ਵਾਹਨ ਪਹਾੜੀ ਇਲਾਕੇ ਵਿੱਚ ਕੰਟਰੋਲ ਗੁਆ ਬੈਠਾ ਅਤੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹਾਦਸੇ `ਤੇ ਦੁੱਖ ਪ੍ਰਗਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੰਮੂ ਕਸ਼ਮੀਰ ਵਿਖੇ ਵਾਪਰੇ ਘਟਨਾਕ੍ਰਮ ਦੇ ਦੁੱਖ ਪ੍ਰਗਟਾਉ਼ਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਜਵਾਨਾਂ ਨਾਲ ਭਰੀ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਦੀ ਖ਼ਬਰ ਬੇਹੱਦ ਦੁੱਖ ਭਰੀ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤਾਂ ਜੋ ਪਰਿਵਾਰਾਂ ਨੂੰ ਦੁੱਖ ਝੱਲਣ ਦਾ ਹੌਸਲਾ ਹਿੰਮਤ ਤੇ ਬਲ ਮਿਲ ਸਕੇ।
