post

Jasbeer Singh

(Chief Editor)

Punjab

ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ

post-img

ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ ਚੰਡੀਗੜ੍ਹ, 23 ਜਨਵਰੀ 2026 : ਮੌਸਮ ਵਿਭਾਗ ਵਲੋਂ ਪੰਜਾਬ ਲਈ ਜਾਰੀ ਕੀਤੇ ਗਏ ਓਰੇਂਜ ਐਲਰਟ ਦੇ ਚਲਦਿਆਂ ਅੱਜ ਸਵੇਰ ਤੋਂ ਹੀ ਤੇਜ ਹਵਾਵਾਂ ਤੇ ਤੇਜ ਬਾਰਸ਼ ਨੇ ਇਕਕਦਮ ਮੁੜ ਠੰਡ ਵਧਾ ਦਿੱਤੀ ਹੈ। ਬਾਰਸ਼ ਤੇ ਹਵਾ ਨਾਲ ਤਾਪਮਾਨ ਦੇ ਡਿੱਗਣ ਦੇ ਆਸਾਰ ਕਹਿੰਦੇ ਹਨ ਕਿ ਆਈ ਬਸੰਤ ਪਾਲਾ ਉੜੰਤ ਯਾਨੀ ਕਿ ਜਦੋਂ ਬਸਤ ਦਾ ਤਿਓਹਾਰ ਆ ਜਾਂਦਾ ਹੈ ਤਾਂ ਉਸ ਦਿਨ ਤੋਂ ਹੀ ਹੱਢ ਚੀਰਵੀਂ ਠੰਢ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਅੱਜ ਬਸੰਤ ਪੰਚਮੀ ਵਾਲੇ ਦਿਨ ਹੀ ਤੇਜ ਠੰਡੀਆਂ ਹਵਾਵਾਂ ਤੇ ਤੇਜ ਬਰਸਾਤ ਨੇ ਇਸ ਕਹਾਵਤ ਨੂੰ ਇਕ ਤਰ੍ਹਾਂ ਨਾਲ ਫਿੱਕਾ ਪਾ ਦਿੱਤਾ ਹੈ। ਕਿਉਂਕਿ ਮੀਂਹ ਤੇ ਹਵਾਵਾਂ ਨਾਲ ਤਾਂ ਉਲਟਾ ਹੋਰ ਠੰਢ ਵਧ ਗਈ ਹੈ। ਜਿਸ ਨਾਲ ਤਾਪਮਾਨ ਵੀ ਤਿੰਨ ਤੋਂ ਚਾਰ ਡਿੱਗਰੀ ਡਿੱਗਣ ਦੀ ਸੰਭਾਵਨਾ ਹੈ। ਕਿਤੇ ਕਿਤੇ ਪਏ ਗੜ੍ਹੇ ਵੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਕਤਸਰ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ । ਮੌਸਮ ਵਿਭਾਗ ਨੇ ਅੱਜ ਪੰਜਾਬ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਭਾਰੀ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ । ਲੋਕ ਵਰਤਣ ਮੌਸਮ ਦੇ ਚਲਦਿਆਂ ਵਧੇਰੇ ਸਾਵਧਾਨੀ ਮੌਸਮ ਵਿਭਾਗ ਨੇ ਲੋਕਾਂ ਨੂੰ ਗੜੇਮਾਰੀ ਅਤੇ ਤੇਜ਼ ਹਵਾਵਾਂ ਦੌਰਾਨ ਬਾਹਰ ਨਿਕਲਣ ਵੇਲੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਤੇਜ਼ ਹਵਾਵਾਂ ਬਿਜਲੀ ਬੰਦ ਹੋਣ ਅਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਪੈਦਾ ਕਰਦੀਆਂ ਹਨ। ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਹੋਣ ਦੀ ਵੀ ਉਮੀਦ ਹੈ। ਸ਼ਹਿਰੀ ਖੇਤਰਾਂ ਵਿੱਚ ਪਾਣੀ ਭਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਿਹੜੇ ਸ਼ਹਿਰ ਵਿਚ ਕਿਵੇਂ ਦਾ ਰਿਹਾ ਤਾਪਮਾਨ ਜਾਣਕਾਰੀ ਮੁਤਾਬਕ ਬੀਤੇ ਦਿਨ ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.3 ਡਿਗਰੀ ਦਰਜ ਕੀਤਾ ਗਿਆ । ਸੰਘਣੀ ਧੁੰਦ ਕਾਰਨ ਪਟਿਆਲਾ ਵਿੱਚ ਦ੍ਰਿਸ਼ਟੀ ਸਿਰਫ 20 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਇਹ 50-50 ਮੀਟਰ ਸੀ । ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.5 ਡਿਗਰੀ ਵੱਧ ਰਿਹਾ। ਮਾਨਸਾ ਵਿੱਚ 25.4 ਡਿਗਰੀ ਸੈਲਸੀਅਸ, ਲੁਧਿਆਣਾ 24.0, ਪਟਿਆਲਾ 22.8, ਅੰਮ੍ਰਿਤਸਰ 21.3 ਅਤੇ ਹੁਸਿ਼ਆਰਪੁਰ ਵਿੱਚ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Related Post

Instagram