
10 ਜੂਨ ਨੂੰ ਚੰਡੀਗੜ ਵਿਖੇ ਹੋਵੇਗੀ ਭਰਤੀ ਸਮੀਖਿਆ ਅਤੇ ਭਰਤੀ ਜਮ੍ਹਾ ਕਰਵਾਉਣ ਦੀ ਸਬੰਧੀ ਅਹਿਮ ਮੀਟਿੰਗ
- by Jasbeer Singh
- June 7, 2025

10 ਜੂਨ ਨੂੰ ਚੰਡੀਗੜ ਵਿਖੇ ਹੋਵੇਗੀ ਭਰਤੀ ਸਮੀਖਿਆ ਅਤੇ ਭਰਤੀ ਜਮ੍ਹਾ ਕਰਵਾਉਣ ਦੀ ਸਬੰਧੀ ਅਹਿਮ ਮੀਟਿੰਗ ਹਲਕਾ ਵਾਈਜ਼ ਡੇਲੀਗੇਟ ਚੁਣਨ ਲਈ ਤਾਰੀਖਾਂ ਦਾ ਐਲਾਨ ਜਲਦ ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ 18 ਮਾਰਚ ਤੋਂ ਸ਼ੁਰੂ ਹੋਈ ਭਰਤੀ ਸਬੰਧੀ ਅਹਿਮ ਮੀਟਿੰਗ 10 ਜੂਨ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਚੰੜੀਗੜ ਵਿਖੇ ਬੁਲਾਈ ਗਈ ਹੈ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, ਇਸ ਮੀਟਿੰਗ ਵਿੱਚ ਜਿੱਥੇ ਹੁਣ ਤੱਕ ਹੋਈ ਭਰਤੀ ਦੀ ਸਮੀਖਿਆ ਕੀਤੀ ਜਾਵੇਗੀ ਉਥੇ ਹੀ ਭਰੀਆਂ ਗਈਆਂ ਕਾਪੀਆਂ ਨਿਰਧਾਰਤ ਪ੍ਰਫਾਰਮੇ ਹੇਠ ਜਮ੍ਹਾ ਵੀ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਸਾਰੇ ਹੀ ਸਰਗਰਮ ਵਰਕਰਾਂ ਨੂੰ ਹਦਾਇਤ ਵੀ ਕੀਤੀ ਕਿ ਜਿੱਥੇ ਭਰੀਆਂ ਕਾਪੀਆਂ ਨੂੰ ਜਮ੍ਹਾ ਕਰਵਾਇਆ ਜਾਵੇ ਉਥੇ ਹੀ ਜਿਹੜੀਆਂ ਕਾਪੀਆਂ ਨਹੀਂ ਭਰੀਆਂ ਗਈਆਂ ਓਹਨਾ ਦੀ ਬਕਾਇਦਾ ਲਿਸਟ ਆਪਣੇ ਨਾਲ ਲੈਕੇ ਆਉਣ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਭਰਤੀ ਮੁਹਿੰਮ ਨੂੰ 18 ਜੂਨ ਤੋਂ ਬਾਅਦ ਅੱਗੇ ਨਹੀਂ ਵਧਾਇਆ ਜਾਵੇਗਾ। 18 ਜੂਨ ਤੱਕ ਪ੍ਰਾਪਤ ਕਾਪੀਆਂ ਨੂੰ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ। 18 ਜੂਨ ਤੱਕ ਆਈਆਂ ਕਾਪੀਆਂ ਦੀ ਸਕਰੂਟਨੀ ਕਰਨ ਉਪਰੰਤ ਜੱਥੇਬੰਧਕ ਚੋਣਾਂ ਲਈ ਡੇਲੀਗੇਟ ਚੁਣਨ ਲਈ ਅਗਲੀ ਪ੍ਰਕਿਰਿਆ ਆਰੰਭ ਹੋਵੇਗੀ, ਜਿਸ ਲਈ ਆਉਣ ਵਾਲੇ ਦਿਨਾਂ ਅੰਦਰ ਇਸ ਸਬੰਧੀ ਹਲਕੇ ਅਨੁਸਾਰ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਹਰ ਇੱਕ ਸਰਗਰਮ ਅਕਾਲੀ ਵਰਕਰ ਜਿਸ ਨੇ ਪੰਜ ਤੋਂ ਵੱਧ ਕਾਪੀਆਂ ਭਰੀਆਂ ਹਨ, ਓਹਨਾ ਸਾਰੇ ਵਰਕਰਾਂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਖਾਸ ਅਪੀਲ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.