
ਇਤਿਹਾਸਿਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ (ਮੁਕਤਸਰ ਸਾਹਿਬ) ਵਿਖੇ ਖਾਲੀ ਪੀਪਾ ਘੁਟਾਲਾ ਦੀ ਜਾਂਚ ਹੋਵੇ
- by Jasbeer Singh
- May 13, 2025

ਇਤਿਹਾਸਿਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ (ਮੁਕਤਸਰ ਸਾਹਿਬ) ਵਿਖੇ ਖਾਲੀ ਪੀਪਾ ਘੁਟਾਲਾ ਦੀ ਜਾਂਚ ਹੋਵੇ ਅੰਤ੍ਰਿੰਗ ਕਮੇਟੀ ਮੈਬਰਾਂ (ਦੋਹਾਂ ਪੱਖਾਂ) ਦੀ ਅਗਵਾਈ ਹੇਠ ਪੜਤਾਲੀਆ ਕਮੇਟੀ ਬਣਾਕੇ ਜਾਂਚ ਦੀ ਮੰਗ ਸ੍ਰੀ ਅੰਮ੍ਰਿਤਸਰ ਸਾਹਿਬ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ,ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਪੰਜਾਬੀ ਦੇ ਇੱਕ ਅਖਬਾਰ ਵਿੱਚ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿੱਚ ਸੁਸ਼ੋਬਿਤ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸਾਹਿਬ ਵਿੱਚ,ਜਿਸ ਦਾ ਇਤਿਹਾਸ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ, ਜਿਸ ਤੋਂ ਬਾਅਦ ਇਸ ਧਰਤੀ ਦਾ ਨਾਮ ਖਿਦਰਾਣਾ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਪਿਆ, ਉਸ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿੱਚ ਕਥਿਤ ਤੌਰ ਤੇ ਵੱਡੇ ਘੁਟਾਲੇ ਦੀ ਹੋਣ ਖਬਰ ਨਸ਼ਰ ਹੋਣ ਤੇ ਜਾਂਚ ਦੀ ਮੰਗ ਕੀਤੀ ਹੈ। ਇੱਕ ਨਿੱਜੀ ਅਖ਼ਬਾਰ ਦੇ ਹਵਾਲੇ ਨੂੰ ਸਾਂਝਾ ਕਰਦਿਆਂ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਜਿਸ ਤਰਾਂ ਪੰਜਾਬੀ ਦੇ ਇੱਕ ਅਖਬਾਰ ਵਿੱਚ ਕਥਿਤ ਘੁਟਾਲੇ ਦੇ ਪਹਿਲੂਆਂ ਨੂੰ ਸਬੂਤਾਂ ਸਮੇਤ ਪ੍ਰਕਾਸ਼ਤ ਕੀਤਾ ਗਿਆ ਹੈ, ਉਸ ਦੀ ਨਾ ਸਿਰਫ ਤੈਅ ਸਮੇਂ ਵਿੱਚ ਜਾਂਚ ਹੋਣੀ ਬਣਦੀ ਹੈ, ਸਗੋ ਇਸ ਮਸਲੇ ਤੇ ਹੁਣ ਤੱਕ ਖੁਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼ੂ ਮੋਟੋ ਨੋਟਿਸ ਲੈਣਾ ਬਣਦਾ ਸੀ। ਅਖ਼ਬਾਰ ਵਿੱਚ ਪੇਸ਼ ਕੀਤੇ ਦਾਅਵਿਆਂ ਸਾਂਝਾ ਕਰਦਿਆਂ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ, ਅਖ਼ਬਾਰ ਦੇ ਦਾਅਵੇ ਮੁਤਾਬਿਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿੱਚ ਵਰਤੀ ਜਾਣ ਵਾਲੀ ਈਸਜੁ ਗੱਡੀ ਜਿਸ ਦਾ ਮੁੱਢਲਾ ਨੰਬਰ ਨੰਬਰ ਪੀਬੀ 04 ਅਤੇ ਅੰਤਲਾ ਨੰਬਰ 8751 ਰਾਹੀਂ ਸ਼ਨੀਵਾਰ ਬਾਅਦ ਦੁਪਿਹਰ ਢਾਈ ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਬਠਿੰਡਾ ਰੋਡ ਤੇ ਸਥਿਤ ਇੱਕ ਹਲਵਾਈ ਦੀ ਦੁਕਾਨ ਤੋਂ 30 ਰੁਪਏ ਪ੍ਰਤੀ ਪੀਪਾ 216 ਖਾਲੀ ਪੀਪੇ ਖਰੀਦ ਕੇ ਢੋਹੇ ਗਏ, ਜਿਨਾ ਦੀ ਕੀਮਤ ਲਗਭਰ 6480 ਰੁਪਏ ਬਣਦੀ ਹੈ, ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦੀ ਹੈ, ਜਿਸ ਦੀ ਜਾਂਚ ਹੋਣਾ ਬੇਹੱਦ ਲਾਜ਼ਮੀ ਹੈ। ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਜਿਸ ਤਰਾਂ ਅਖ਼ਬਾਰ ਵਿੱਚ ਗੱਡੀ ਤੇ ਲੱਗੇ ਗੇੜੇ ਅਤੇ ਪੀਪਿਆਂ ਦੀ ਢੋਆ ਢੁਆਈ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝਾ ਕਰਨ ਤੋਂ ਮੈਨੇਜਰ ਦੇ ਪੱਖ ਅਤੇ ਜਿਸ ਹਲਵਾਈ ਤੋ ਪੀਪਿਆਂ ਦੀ ਖਰੀਦੋ ਫਰੋਖਤ ਹੋਈ ਹੈ, ਉਸ ਦੇ ਪੱਖ ਨੂੰ ਉਭਾਰਿਆ ਗਿਆ, ਇਸ ਤੋਂ ਸਾਫ ਹੈ ਕਿ ਸਟੋਰ ਰੂਮ ਵਿੱਚ ਘਟੇ ਸਟਾਕ ਨੂੰ ਪੂਰਾ ਕਰਨ ਦੀ ਨੀਯਤ ਨਾਲ ਖਾਲੀ ਪੀਪਿਆਂ ਨੂੰ ਖਰੀਦਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅਖ਼ਬਾਰ ਅਨੁਸਾਰ ਖੁਦ ਸਟੋਰ ਕੀਪਰ ਮਲਕੀਤ ਕਰਦੇ ਹੋਣ ਦਾ ਦਾਅਵਾ ਤੱਕ ਕੀਤਾ ਗਿਆ ਹੈ। ਅਖ਼ਬਾਰ ਵਿੱਚ ਕੀਤੇ ਦਾਅਵੇ ਨੂੰ ਪੇਸ਼ ਕਰਦਿਆਂ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ, ਇਹ ਵੀ ਦਾਅਵਾ ਕੀਤਾ ਗਿਆ ਹੈ ਕਿ, ਗੁਰਦੁਆਰਾ ਸਾਹਿਬ ਦੇ ਸਮੂਹ ਰਿਕਾਰਡ ਦੇ ਪੜਤਾਲ ਲਈ ਆਉਣ ਵਾਲੇ ਦਿਨਾਂ ਅੰਦਰ ਸੀਏ ਪੱਧਰ ਦੀ ਆਮਦ ਹੋਣੀ ਸੀ, ਜਿਸ ਲਈ ਸਟਾਕ ਨੂੰ ਪੂਰਾ ਕਰਨ ਲਈ ਪੀਪਿਆਂ ਦੀ ਖਰੀਦੋ ਫਰੋਖਤ ਕੀਤੀ ਗਈ ਸੀ। ਐਸਜੀਪੀਸੀ ਮੈਬਰਾਂ ਨੇ ਅਖਬਾਰ ਵਿੱਚ ਜਾਰੀ ਦਾਅਵੇ ਅਤੇ ਸਬੂਤ ਵਜੋ ਅਖ਼ਬਾਰ ਵਿੱਚ ਢੋਆ ਢੁਆਈ ਵੇਲੇ ਦੀਆਂ ਤਸਵੀਰਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵਿਸ਼ੇਸ ਤੌਰ ਤੇ ਭੇਜਦਿਆਂ ਇਸ ਵੱਡੇ ਘੁਟਾਲੇ ਦੀ ਜਾਂਚ ਕਰਵਾਉਣ ਲਈ ਮੰਗ ਚੁੱਕੀ ਹੈ। ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਇਸ ਜਾਂਚ ਲਈ ਅਗਲੇ ਤਿੰਨ ਦਿਨਾ ਅੰਦਰ ਇੱਕ ਵਿਸ਼ੇਸ ਪੜਤਾਲੀਆ ਕਮੇਟੀ ਗਠਨ ਹੋਣੀ ਚਾਹੀਦੀ ਹੈ, ਇਸ ਕਮੇਟੀ ਵਿੱਚ ਦੋਹੇਂ ਪੱਖਾਂ ਦੇ ਮੈਬਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਗੁਰੂ ਘਰ ਨਾਲ ਸਬੰਧਿਤ ਇਹੋ ਜਿਹੀਆਂ ਖ਼ਬਰਾਂ ਜਰੀਏ ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ। ਇਸ ਲਈ ਵੈਸੇ ਤਾਂ ਹੁਣ ਤੱਕ ਐਸਜੀਪੀਸੀ ਪ੍ਰਧਾਨ ਨੂੰ ਖੁਦ ਹੀ ਨੋਟਿਸ ਲੈ ਲੈਣਾ ਚਾਹੀਦਾ ਹੈ, ਪਰ ਓਹਨਾ ਦੀ ਚੁੱਪੀ ਵੀ ਵੱਡੇ ਸਵਾਲ ਖੜੇ ਕਰਦੀ ਹੈ।