July 6, 2024 00:42:36
post

Jasbeer Singh

(Chief Editor)

Latest update

ਬਰਸੀ ’ਤੇ ਵਿਸ਼ੇਸ਼ : ਇਕ ਖ਼ੂਬਸੂਰਤ ਨਾਮ ਬਲਰਾਜ ਸਾਹਨੀ

post-img

ਇਕ ਮਹਿਫ਼ਲ ਦੌਰਾਨ ਬਲਰਾਜ ਸਾਹਨੀ ਨੇ ਮੈਨੂੰ ਆਪਣੀ ਜੇਲ੍ਹ ਯਾਤਰਾ ਦਾ ਕਿੱਸਾ ਸੁਣਾਇਆ। ਸੰਨ 1949 ਵਿਚ ਉਨ੍ਹਾਂ ਦੀ ਸੰਤੋਸ਼ ਨਾਲ ਸ਼ਾਦੀ ਹੋਈ ਸੀ। ਉਹ ਦੋਵੇਂ ਬਲਵੰਤ ਗਾਰਗੀ ਦੇ ਨਾਟਕ ‘ਸਿਗਨਲਮੈਨ’ ਦੀ ਰਿਹਰਸਲ ਕਰ ਰਹੇ ਸਨ। ਰਿਹਰਸਲ ਦੌਰਾਨ ਖ਼ਬਰ ਮਿਲੀ ਕਿ ਪਰੇਲ ਤੋਂ ਕਮਿਊਨਿਸਟ ਪਾਰਟੀ ਦਾ ਜਲੂਸ ਨਿਕਲਣ ਵਾਲਾ ਹੈ। ਫਿਲਮ ਅਦਾਕਾਰ ਬਲਰਾਜ ਸਾਹਨੀ ਪੰਜਾਬ, ਪੰਜਾਬੀਅਤ ਅਤੇ ਅਮੀਰ ਪੰਜਾਬੀ ਸਭਿਆਚਾਰਕ ਵਿਰਸੇ ਦਾ ਸੱਚਾ-ਸੁੱਚਾ ਮੁਦਈ। ਉਹ ਤਾਉਮਰ ਸਮਾਜਿਕ ਪਰਿਵਰਤਨ ਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਸੰਘਰਸ਼ਸ਼ੀਲ ਰਿਹਾ। ਬਲਰਾਜ ਸਾਹਨੀ ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤਰ ਸੀ। ਉਨ੍ਹਾਂ ਤੋਂ ਸੁਣੀਆਂ ਜਾਂ ਬਾਅਦ ਵਿਚ ਕੁਝ ਪੜ੍ਹੀਆਂ ਸਾਹਸੀ ਘਟਨਾਵਾਂ ਜੋ ਮੇਰੇ ਚੇਤਿਆਂ ਵਿਚ ਅੱਜ ਵੀ ਵਸੀਆਂ ਹੋਈਆਂ ਹਨ, ਪੇਸ਼ ਕਰ ਰਿਹਾ ਹਾਂ। ਬਕੌਲ ਬਲਰਾਜ ਸਾਹਨੀ, ‘ਮੁਸ਼ਕਲ ਫ਼ੈਸਲੇ ਲੈਂਦਿਆਂ ਮੈਂ ਹਮੇਸ਼ਾਂ ਖ਼ੁਸ਼ ਹੁੰਦਾ ਰਿਹਾ ਹਾਂ। ਮੈਨੂੰ ਆਪਣੇ ਵਿਦਿਆਰਥੀ ਜੀਵਨ ਦੀ ਇਕ ਘਟਨਾ ਯਾਦ ਆ ਰਹੀ ਹੈ। ਮੈਂ ਆਪਣੇ ਪਰਿਵਾਰ ਨਾਲ ਰਾਵਲਪਿੰਡੀ ਤੋਂ ਛੁੱਟੀਆਂ ਮਨਾਉਣ ਕਸ਼ਮੀਰ ਜਾ ਰਿਹਾ ਸੀ। ਬੀਤੀ ਰਾਤ ਭਾਰੀ ਬਾਰਿਸ਼ ਹੋਣ ਕਰ ਕੇ ਰਸਤੇ ਵਿਚ ਪਹਾੜ ਦਾ ਇਕ ਹਿੱਸਾ ਟੁੱਟ ਕੇ ਸੜਕ ਉਤੇ ਡਿੱਗ ਪਿਆ। ਸੜਕ ਬੰਦ ਹੋ ਗਈ। ਦੋਵੇਂ ਪਾਸੇ ਮੋਟਰ ਗੱਡੀਆਂ ਦੀ ਲੰਮੀ ਕਤਾਰ ਲੱਗ ਗਈ। ਉੱਥੇ ਨਾ ਕੋਈ ਖਾਣ-ਪੀਣ ਦਾ ਇੰਤਜ਼ਾਮ ਸੀ ਅਤੇ ਨਾ ਹੀ ਰਾਤ ਗੁਜ਼ਾਰਣ ਦਾ। ਪੀਡਬਲੀਊਡੀ ਦੇ ਕਰਮਚਾਰੀ ਸੜਕ ਸਾਫ਼ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰ ਰਹੇ ਸਨ ਪਰ ਫਿਰ ਵੀ ਡਰਾਈਵਰ ਤੇ ਯਾਤਰੀ ਉਨ੍ਹਾਂ ਨੂੰ ਸੁਸਤ ਤੇ ਲਾਪਰਵਾਹ ਕਹਿ ਕੇ ਕੋਸ ਰਹੇ ਸਨ। ਆਖ਼ਰ ਰਸਤਾ ਖੁੱਲ੍ਹ ਗਿਆ ਅਤੇ ਡਰਾਈਵਰਾਂ ਨੂੰ ਹਰੀ ਝੰਡੀ ਵਿਖਾ ਦਿੱਤੀ ਗਈ ਪਰ ਅਜੀਬ ਗੱਲ ਹੋਈ ਕੋਈ ਵੀ ਡਰਾਈਵਰ ਪਹਿਲਾਂ ਆਪਣੀ ਗੱਡੀ ਅੱਗੇ ਲੈ ਜਾਣ ਨੂੰ ਤਿਆਰ ਹੀ ਨਹੀਂ ਸੀ ਕਿਉਂਕਿ ਡਰ ਦਾ ਕਾਰਨ ਸੀ, ਇਕ ਪਾਸੇ ਪਹਾੜ, ਹੇਠਾਂ ਖੱਡ ਤੇ ਨਾਲ ਹੀ ਸ਼ੂਕਦਾ ਦਰਿਆ ਜੇਹਲਮ। ਇਸ ਦੌਰਾਨ ਪਿੱਛੋਂ ਇਕ ਛੋਟੀ ਜਿਹੀ ਸਪੋਰਟਸ ਕਾਰ ਆਈ ਜਿਸਨੂੰ ਇਕ ਅੰਗਰੇਜ਼ ਚਲਾ ਰਿਹਾ ਸੀ। ਉਸਨੇ ਏਨੀਆਂ ਗੱਡੀਆਂ ਦੀ ਭੀੜ ਵੇਖ ਮੈਨੂੰ ਕੋਟ ਪਤਲੂਨ ਪਾਈ ਖੜ੍ਹੇ ਨੂੰ ਅੰਗਰੇਜ਼ੀ ਵਿਚ ਪੁੱਛਿਆ। ਮੈਂ ਸਾਰੀ ਘਟਨਾ ਬਿਆਨ ਕੀਤੀ। ਅੰਗਰੇਜ਼ ਹੱਸਿਆ ਤੇ ਹਾਰਨ ਵਜਾਉਂਦਾ ਬਿਨਾਂ ਕਿਸੇ ਡਰ ਦੇ ਕਾਰ ਚਲਾਉਂਦਾ ਅੱਗੇ ਨਿਕਲ ਗਿਆ। ਫੇਰ ਉਸਦੇ ਲੰਘ ਜਾਣ ਤੋਂ ਬਾਅਦ ਏਨੀ ਆਪੋ ਧਾਪੀ ਮੱਚੀ ਕਿ ਰਸਤਾ ਫਿਰ ਬੰਦ ਕਰਨਾ ਪਿਆ। ਮੈਂ ਮਹਿਸੂਸ ਕੀਤਾ ਕਿ ਅਜ਼ਾਦ ਤੇ ਗ਼ੁਲਾਮ ਦੇਸ਼ ਵਿਚ ਜੰਮੇ-ਪਲੇ ਤੇ ਵੱਡੇ ਹੋਏ ਮਨੁੱਖ ’ਚ ਕੀ ਫਰਕ ਹੁੰਦਾ ਹੈ। ਅਜ਼ਾਦ ਦੇਸ਼ ਦੇ ਬਾਸ਼ਿੰਦੇ ਅੰਦਰ ਕੁੱਝ ਸੋਚਣ, ਫ਼ੈਸਲਾ ਤੇ ਅਮਲ ਕਰਨ ਦੀ ਦਲੇਰੀ ਹੁੰਦੀ ਹੈ ਪਰ ਗ਼ੁਲਾਮ ਆਦਮੀ ਵਿਚ ਆਪ ਫ਼ੈਸਲੇ ਲੈਣ ਦਾ ਸਾਹਸ ਨਹੀਂ ਹੁੰਦਾ’। ਇਕ ਮਹਿਫ਼ਲ ਦੌਰਾਨ ਬਲਰਾਜ ਸਾਹਨੀ ਨੇ ਮੈਨੂੰ ਆਪਣੀ ਜੇਲ੍ਹ ਯਾਤਰਾ ਦਾ ਕਿੱਸਾ ਸੁਣਾਇਆ। ਸੰਨ 1949 ਵਿਚ ਉਨ੍ਹਾਂ ਦੀ ਸੰਤੋਸ਼ ਨਾਲ ਸ਼ਾਦੀ ਹੋਈ ਸੀ। ਉਹ ਦੋਵੇਂ ਬਲਵੰਤ ਗਾਰਗੀ ਦੇ ਨਾਟਕ ‘ਸਿਗਨਲਮੈਨ’ ਦੀ ਰਿਹਰਸਲ ਕਰ ਰਹੇ ਸਨ। ਰਿਹਰਸਲ ਦੌਰਾਨ ਖ਼ਬਰ ਮਿਲੀ ਕਿ ਪਰੇਲ ਤੋਂ ਕਮਿਊਨਿਸਟ ਪਾਰਟੀ ਦਾ ਜਲੂਸ ਨਿਕਲਣ ਵਾਲਾ ਹੈ। ਖੱਬੇ ਪੱਖੀ ਵਿਚਾਰਧਾਰਾ ਦੇ ਕੱਟੜ ਸਮਰਥਕ ਬਲਰਾਜ ਵੀ ਪਤਨੀ ਨਾਲ ਜਲੂਸ ਵਿਚ ਸ਼ਾਮਲ ਹੋ ਗਏ। ਥੋੜ੍ਹੀ ਦੇਰ ਬਾਅਦ ਜਲੂਸ ਹਿੰਸਕ ਹੋ ਗਿਆ। ਹੋਰ ਲੋਕਾਂ ਨਾਲ ਬਲਰਾਜ ਸਾਹਨੀ ਵੀ ਗਿ੍ਰਫ਼ਤਾਰ ਹੋ ਗਏ। ਉਨ੍ਹਾਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਭੇਜ ਦਿੱਤਾ ਗਿਆ। ਇਕ ਦਿਨ ਉਨ੍ਹਾਂ ਨੂੰ ਜੇਲ੍ਹਰ ਨੇ ਆਪਣੇ ਦਫ਼ਤਰ ਬੁਲਾਇਆ। ਅੱਗੇ ਜੇਲ੍ਹਰ ਨਾਲ ਨਿਰਮਾਤਾ ਨਿਰਦੇਸ਼ਕ ਕੇ ਆਸਿਫ ਬੈਠੇ ਸਨ। ਉਹ ਕਮਿਸ਼ਨਰ ਦਾ ਫਰਮਾਨ ਲੈ ਕੇ ਆਏ ਸਨ ਕਿ ਜਿਸ ਦਿਨ ਫਿਲਮ ‘ਹਲਚਲ’ (ਦਲੀਪ, ਨਰਗਿਸ, ਬਲਰਾਜ ਸਾਹਨੀ, ਸਿਤਾਰਾ ਦੇਵੀ) ਦੀ ਸ਼ੂਟਿੰਗ ਹੋਵੇ ਬਲਰਾਜ ਸਾਹਨੀ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਜਾਵੇ। ਬਲਰਾਜ ਨੇ ਆਪਣੀ ਤਿੰਨ ਮਹੀਨੇ ਦੀ ਕੈਦ ਦੌਰਾਨ ‘ਹਲਚਲ’ ਦੀ ਸ਼ੂਟਿੰਗ ’ਚ ਹਿੱਸਾ ਲਿਆ। ਇਹ ਫਿਲਮ 1950 ਵਿਚ ਰਿਲੀਜ਼ ਹੋਈ ਸੀ। ਬਲਰਾਜ ਸਾਹਨੀ ਦੀ ਜ਼ੁਬਾਨੀ ਇਕ ਹੋਰ ਵਾਕਿਆ, ‘ਮੈਨੂੰ ਇਕ ਘਟਨਾ ਯਾਦ ਆ ਰਹੀ ਹੈ, ਜੋ ਮੇਰੇ ਇਕ ਫਿਲਮ ਨਿਰਮਾਤਾ ਮਿੱਤਰ ਨੇ ਦਸੀ ਸੀ। ਉਸਨੇ ਸਮਾਜ ਭਲਾਈ ਨੂੰ ਸਾਹਮਣੇ ਰੱਖ ਕੇ ਇਕ ਫਿਲਮ ਬਣਾਉਣ ਦੀ ਗ਼ਲਤੀ ਕੀਤੀ ਸੀ। ਉਹ ਚਾਹੁੰਦਾ ਸੀ ਫਿਲਮ ਦਾ ਮਨੋਰੰਜਨ ਟੈਕਸ ਮਾਫ਼ ਹੋ ਜਾਵੇ। ਸਬੰਧਤ ਮੰਤਰੀ ਨੇ ਉਸਨੂੰ ਰਾਜ ਭਵਨ ਆਉਣ ਦਾ ਸੱਦਾ ਦਿੱਤਾ ਹੋਇਆ ਸੀ। ਉਹ ਨਵਾਂ ਨਵਾਂ ਮੰਤਰੀ ਬਣਿਆ ਸੀ ਅਤੇ ਉਸਨੇ ਉਸੇ ਦਿਨ ਸਹੁੰ ਚੁੱਕਣੀ ਸੀ। ਨਿਰਮਾਤਾ ਤੈਅ ਸਮੇਂ ਰਾਜ ਭਵਨ ਪਹੁੰਚ ਗਿਆ। ਮੰਤਰੀ ਦੇ ਸੈਕਟਰੀ ਨੇ ਉਸਨੂੰ ਆਪਣੇ ਸਾਹਮਣੇ ਖੜ੍ਹਾ ਕਰ ਲਿਆ। ਉਧਰ ਮੰਤਰੀ ਰਾਜਪਾਲ ਸਾਹਮਣੇ ਜਨਤਾ ਦੀ ਨਿਸ਼ਕਾਮ ਸੇਵਾ ਕਰਨ ਦੀ ਸਹੁੰ ਚੁੱਕ ਰਿਹਾ ਸੀ। ਇਧਰ ਉਸਦਾ ਸੈਕਟਰੀ ਫਿਲਮ ਨਿਰਮਾਤਾ ਤੋਂ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ’।‘ਮੈਂ ਚਾਰ ਕੁ ਸਾਲ ਬਤੌਰ ਬੀਬੀਸੀ ਅਨਾਊਂਸਰ ਕੰਮ ਕੀਤਾ। ਉਨ੍ਹਾਂ ਚਾਰ ਸਾਲਾਂ ਵਿਚ ਮੈਂ ਇਕ ਵਾਰ ਵੀ ਬਿ੍ਰਟਿਸ਼ ਪ੍ਰਧਾਨ ਮੰਤਰੀ ਤੇ ਕੈਬਨਿਟ ਸਮੇਤ ਕਿਸੇ ਵੀ ਮੰਤਰੀ ਨੂੰ ਕਿਧਰੇ ਨਹੀਂ ਵੇਖਿਆ ਪਰ ਭਾਰਤ ਦੀ ਅਜ਼ਾਦੀ ਬਾਅਦ ਮੈਨੂੰ ਹਰ ਜਗ੍ਹਾ ਮੰਤਰੀ ਹੀ ਮੰਤਰੀ ਵਿਖਾਈ ਦਿੰਦੇ ਰਹੇ।ਬਲਰਾਜ 13 ਅਪਰੈਲ 1973 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਦਕਿ ਉਨ੍ਹਾਂ ਪੱਕੇ ਤੌਰ ’ਤੇ ਪ੍ਰੀਤ ਨਗਰ ਆ ਜਾਣਾ ਸੀ। ਉਨ੍ਹਾਂ ਇੱਥੇ ਉਨ੍ਹਾਂ ਆਪਣਾ ਘਰ ਵੀ ਲੈ ਲਿਆ ਸੀ। ਗੁਰਬਖਸ਼ ਸਿੰਘ ਨੇ ਪ੍ਰੀਤਲੜੀ ਵਿਚ ਲਿਖਿਆ ਸੀ, ‘ਅੱਜ ਪ੍ਰੀਤ ਲੜੀ ਦਾ ਹਰ ਸ਼ਬਦ ਲਟ ਲਟ ਬਲ ਉਠਿਆ ਹੈ ਤੇ ਕਹਿ ਰਿਹਾ ਹੈ, ਹਾਏ ਉਹ ਬੇਮਿਸਾਲ, ਖ਼ੂਬਸੂਰਤ ਤੇ ਖ਼ੁਸ਼ਬੂਦਾਰ ਇਨਸਾਨ ਅਛੋਪਲੇ ਜਿਹੇ ਹੀ ਤੁਰ ਗਿਆ’। ਲੇਖਕਾਂ ਦੀ ਇਬਾਦਤਗਾਹ ਪ੍ਰੀਤ ਨਗਰ ਅੱਜ ਵੀ ਬਲਰਾਜ ਸਾਹਨੀ ਨੂੰ ਯਾਦ ਕਰਦਾ ਹੈ। ਪਤਨੀ ਦੀ ਬੇਵਕਤੀ ਮੌਤ ਦਾ ਸੀ ਗ਼ਮ ਉਨ੍ਹਾਂ ਦਾ ਜਨਮ ਪਹਿਲੀ ਮਈ 1913 ਨੂੰ ਰਾਵਲਪਿੰਡੀ ਵਿਚ ਹੋਇਆ ਸੀ। ਰਾਵਲਪਿੰਡੀ ਵਿਚ ਇਨ੍ਹਾਂ ਦੇ ਪਿਤਾ ਦਾ ਆਪਣਾ ਕਾਰੋਬਾਰ ਸੀ। ਉਸਨੂੰ 1947 ਵਿਚ ਪਤਨੀ ਦਮਯੰਤੀ ਦੇ ਬੇਵਕਤੀ ਤੁਰ ਜਾਣ ਦਾ ਗ਼ਮ ਸੀ। ਬੇਟੀ ਸ਼ਬਨਮ ਸੰਜੇ ਖ਼ਾਨ ਦੇ ਭਰਾ ਅਹਿਮਦ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਦੇ ਵਿਰੋਧ ਕਰਨ ਉਸਨੇ 5 ਮਾਰਚ 1972 ਨੂੰ ਆਤਮਹੱਤਿਆ ਕਰ ਲਈ। ਬੇਟੇ ਦੀ ਬੇਰੁਖ਼ੀ ਵੀ ਉਸਨੂੰ ਸਦਮਾ ਪਹੁੰਚਾ ਗਈ।

Related Post