post

Jasbeer Singh

(Chief Editor)

Patiala News

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸਿਖਰਾਂ ਤੇ : ਰਮੇਸ਼ ਸਿੰਗਲਾ

post-img

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸਿਖਰਾਂ ਤੇ : ਰਮੇਸ਼ ਸਿੰਗਲਾ ਪਟਿਆਲਾ, 7 ਮਈ : ਪੰਜਾਬ ਵਿਚ ਖੂਨ ਵਾਂਗ ਭ੍ਰਿਸ਼ਟਾਚਾਰੀਆਂ ਵਿਚ ਵਗ ਰਹੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰੀਆਂ ਦੀ ਫੜੋ ਫੜੀ ਜੰਗੀ ਪੱਧਰ ਤੇ ਜਾਰੀ ਹੈ, ਜਿਸ ਤੋ਼ ਪਤਾ ਚਲਦਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸਿਖਰਾਂ ਤੇ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਕੀਤਾ। ਰਮੇਸ਼ ਸਿੰਗਲਾ ਨੇ ਆਖਿਆ ਕਿ ਵੱਖ ਵੱਖ ਤਰ੍ਹਾਂ ਤੋ਼ ਵੱਖ ਵੱਖ ਤਰੀਕਿਆਂ ਰਾਹੀਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਨੂੰ ਪੰਜਾਬ ਸਰਕਾਰ ਵਲੋਂ ਨੱਥ ਪਾ ਕੇ ਵੱਡੀ ਪੱਧਰ ਤੇ ਦੋ ਨੰਬਰ ਵਿਚ ਕੀਤੀ ਜਾਣ ਵਾਲੀ ਕਾਲੀ ਕਮਾਈ ਨੂੰ ਵੀ ਨੱਥ ਪਾਈ ਹੈ ਤੇ ਜਿਨ੍ਹਾਂ ਵਿਅਕਤੀਆਂ ਵਲੋਂ ਆਪਣੇ ਸਹੀ ਤੇ ਵਾਜ੍ਹਬ ਕੰਮਾਂ ਲਈ ਰਿਸ਼ਵਤਾਂ ਦੇਣੀਆਂ ਪੈਂਦੀਆਂ ਸਨ ਨੰੁ ਵੀ ਹੁਣ ਆਪਣੀ ਨੇਕ ਕਮਾਈ ਭ੍ਰਿਸ਼ਟਾਚਾਰੀਆਂ ਨੂੰ ਦੇਣ ਤੋਂ ਰਾਹਤ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਸਰਕਾਰ ਵਲੋਂ ਕੋਈ ਭੇਦਭਾਵ ਨਾ ਕਰਕੇ ਹਰੇਕ ਭ੍ਰਿਸ਼ਟਾਚਾਰੀ ਵਿਰੁੱਧ ਸਖ਼ਤ ਤੋ਼ ਸਖ਼ਤ ਐਕਸ਼ਨ ਲਿਆ ਗਿਆ, ਜਿਸਦੀਆਂ ਕਈ ਉਦਾਹਰਣਾਂ ਵੀ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਇਸ ਜ਼ਬਰਦਸਤ ਮੁਹਿੰਮ ਨੇ ਕਾਲੀਆਂ ਕਮਾਈਆਂ ਦੇ ਤਰ੍ਹਾਂ ਤਰ੍ਹਾਂ ਦੇ ਰਸਤਿਆਂ ਨੂੰ ਬੰਦ ਕੀਤਾ ਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਪਰ ਹਾਲੇ ਵੀ ਜਿਹੜੀਆਂ ਆਦਤਾਂ ਬਣ ਕੇ ਖੂਨ ਵਿਚ ਰਸ ਜਾਂਦੀਆਂ ਹਨ ਉਹ ਸਮੇਂ ਦੇ ਨਾਲ ਨਾਲ ਹੀ ਜਾਂਦੀਆਂ ਹਨ ਕਿਉਂਕਿ ਹਾਲੇ ਵੀ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਇੱਕਾ ਦੁੱਕਾ ਹੀ ਸਹੀ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਪਰ ਮੁੱਖ ਮੰਤਰੀ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਚੌਕਸੀ ਵਿਭਾਗ ਵੀ ਕਿਸੇ ਤੋ਼ ਘੱਟ ਨਹੀਂ ਪੂਰੀ ਤਰ੍ਹਾਂ ਭ੍ਰਿਸ਼ਟਾਚਾਰੀਆਂ ਦੇ ਪਿੱਛੇ ਪਿਆ ਹੋਇਆ ਹੈ ਅਤੇ ਘੋਖ ਕਰਕੇ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਦੀ ਫੜੋ ਫੜੀ ਕਰਦਾ ਹੈ। ਰਮੇਸ਼ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵਲੋਂ ਸਿਰਫ਼ ਭ੍ਰਿਸ਼ਟਾਚਾਰੀ ਨੂੰ ਹੀ ਨਹੀਂ ਫੜਿਆ ਜਾ ਰਿਹਾ ਬਲਕਿ ਭ੍ਰਿਸ਼ਟਾਚਾਰ ਵਿਚ ਕਿਸੇ ਵੀ ਤਰ੍ਹਾਂ ਤੋਂ ਸਹਿਯੋਗ ਦੇ ਰਹੇ ਵਿਅਕਤੀਆਂ ਦੀ ਫੜੋ ਫੜੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਇਹ ਭੁਲੇਖਾ ਨਾ ਰਹਿ ਜਾਵੇ ਕਿ ਉਹ ਤਾਂ ਭ੍ਰਿਸ਼ਟਾਚਾਰ ਨਹੀਂ ਕਰ ਰਿਹਾ ਹੈ ਬਸ ਉਹ ਤਾਂ ਸਿਰਫ ਕਿਸੇ ਦੇ ਕਹੇ ਤੇ ਲੈਣ ਦੇਣ ਹੀ ਕਰ ਰਿਹਾ ਹੈ। ਵਿਜੀਲੈਂਸ ਵਲੋਂ ਉਨ੍ਹਾਂ ਸਾਰਿਆਂ ਨੰੁ ਹੀ ਪਕੜਿਆ ਜਾ ਰਿਹਾ ਹੈ ਜੋ ਇਸ ਕਾਲੇ ਕੰਮ ਵਿਚ ਸ਼ਾਮਲ ਹਨ।

Related Post