 
                                             
                                  Entertainment / Information
                                 
                                    
  
    
  
  0
                                 
                                 
                              
                              
                              
                              ਅਨੁਪਮ ਖੇਰ ਨੇ ਆਟੋ ਰਿਕਸ਼ੇ ਵਿੱਚ ਬੈਠ ਕੇ ਮੀਂਹ ਦਾ ਆਨੰਦ ਮਾਣਿਆ
- by Aaksh News
- June 30, 2024
 
                              ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਮੁੰਬਈ ’ਚ ਮੌੌਨਸੂਨ ਦੇ ਮੀਂਹ ਦਾ ਆਨੰਦ ਮਾਣਨ ਲਈ ਆਪਣੀ ਮਹਿੰਗੀ ਕਾਰ ਦੀ ਬਜਾਏ ਆਟੋ ਰਿਕਸ਼ਾ ’ਚ ਬੈਠ ਕੇ ਗੇੜੀ ਲਾਈ। ਸ਼ਨਿਚਰਵਾਰ ਨੂੰ ਅਨੁਪਮ ਖੇਰ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਅਦਾਕਾਰ ਮੀਂਹ ਦੇ ਮੌਸਮ ਦਾ ਆਨੰਦ ਮਾਣਦੇ ਹੋਏ ‘ਬਾਰਿਸ਼-ਬਾਰਿਸ਼’ ਗੀਤ ਗਾ ਰਿਹਾ ਹੈ। ਜੇ ਕੰਮ ਦੇ ਪੱਖੋਂ ਗੱਲ ਕੀਤੀ ਜਾਵੇ ਤਾਂ ਅਨੁਪਮ ਖੇਰ ਦੋ ਦਹਾਕਿਆਂ ਬਾਅਦ ‘ਤਨਵੀ ਦਿ ਗਰੇਟ’ ਨਾਲ ਨਿਰਦੇਸ਼ਕ ਵਜੋਂ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਨੁਪਮ ਨੇ ਸਾਲ 2002 ’ਚ ਆਈ ‘ਓਮ ਜੈ ਜਗਦੀਸ਼’ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ। ਮਾਰਚ ਮਹੀਨੇ ’ਚ ਆਪਣੇ 69ਵੇਂ ਜਨਮ ਦਿਨ ਮੌਕੇ ਐਵਾਰਡ ਜੇਤੂ ਅਦਾਕਾਰ ਨੇ ‘ਤਨਵੀ ਦਿ ਗਰੇਟ’ ਰਾਹੀਂ ਨਿਰੇਦਸ਼ਕ ਵਜੋਂ ਵਾਪਸੀ ਕਰਨ ਦੀ ਐਲਾਨ ਕੀਤਾ ਸੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     