post

Jasbeer Singh

(Chief Editor)

crime

ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਦਿੱਤੀ ਕੇ. ਵੀ. ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ

post-img

ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਦਿੱਤੀ ਕੇ. ਵੀ. ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮ. ਪੀ. 3 ਦੇ ਮਾਲਕ ਕੇ. ਵੀ. ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਵਾਇਰਲ ਹੋ ਰਹੀ ਆਡੀਓ `ਚ ਜੰਟਾ ਨੇ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਨੂੰ ਧਮਕੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੀ । ਹੁਣ ਉਹ ਜਿੰਨਾ ਚਾਹੇ ਬੇਕਸੂਰ ਹੋਣ ਦਾ ਦਿਖਾਵਾ ਕਰ ਸਕਦਾ ਹੈ, ਜੋ ਚਾਹੇ ਮਾਸਕ ਪਹਿਨ ਸਕਦਾ ਹੈ । ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਗਿਆ ਸੀ ਅਤੇ ਉੱਥੇ ਜਾ ਕੇ ਵੀ ਰੋਇਆ ਸੀ । ਉਕਤ ਆਡੀਓ ’ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ। ਤੁਸੀਂ ਜਿੱਥੇ ਚਾਹੋ ਜਾ ਸਕਦੇ ਹੋ। ਜਿੰਨੇ ਮਰਜ਼ੀ ਸੁਰੱਖਿਆ ਲੈ ਲਵੋ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਵਿਦੇਸ਼ ਭੱਜ ਵੀ ਸਕਦੇ ਹੋ । ਜਦੋਂ ਅਸੀਂ ਕੰਮ ਕਰਨਾ ਹੈ, ਅਸੀਂ ਕਰਾਂਗੇ । ਚਾਹੇ 2 ਸਾਲ ਲੱਗ ਜਾਣ ਜਾਂ 5 ਸਾਲ । ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ।ਫਿਲਹਾਲ ਪੁਲਿਸ ਥਾਣਾ ਆਈਟੀ ਸਿਟੀ ਮੁਹਾਲੀ ਦੇ ਐਸਐਚਓ ਸਿਮਰਜੀਤ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਇੰਡਸਟਰੀ ਦੇ 25 ਤੋਂ ਜਿਆਦਾ ਸਟਾਰ ਗਾਇਕ ਗੀਤ ਐਮਪੀ3 ਦੇ ਜਰੀਏ ਕੰਮ ਕਰਦੇ ਹਨ। ਅਜਿਹੇ ’ਚ ਉਨ੍ਹਾਂ ਗਾਇਕਾਂ ਦੀ ਵੀ ਚਿੰਤਾ ਵਧ ਗਈ ਹੈ। ਗੀਤ ਐਮਪੀ3 ਦੇ ਨਾਲ ਹੀ ਪੰਜਾਬ ਦੇ ਗਾਇਕ ਜਸ ਮਾਣਕ, ਦੀਪ ਜੰਡੂ, ਬੋਹੇਮੀਆ, ਡਿਵਾਈਨ, ਹੁਨਰ ਸਿੰਘ ਸੰਧੂ, ਵੱਡਾ ਗਰੇਵਾਲ, ਕਰਨ ਰੰਧਾਵਾ, ਹਰਫ ਚੀਮਾ, ਜ਼ੀ ਖਾਨ, ਅੰਮ੍ਰਿਤ ਮਾਨ, ਕੈਂਬੀ, ਜਗਜੀਤ ਸੰਧੂ ਸਮੇਤ ਕਈ ਹੋਰ ਨਾਮ ਸ਼ਾਮਲ ਹਨ ।

Related Post