ਅਸਾਮ ਪੁਲਸ ਨੇ ਕੀਤਾ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ
- by Jasbeer Singh
- August 17, 2024
ਅਸਾਮ ਪੁਲਸ ਨੇ ਕੀਤਾ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਅਸਾਮ : ਅਸਾਮ ਪੁਲਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਉਲਫਾ (ਆਈ) ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ `ਆਈ. ਈ. ਡੀ. ਵਰਗੇ ਯੰਤਰ` ਲਗਾਉਣ, ਨਿਰਮਾਣ ਅਤੇ ਆਵਾਜਾਈ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਪ੍ਰਗਟਾਇਆ ਹੈ ਅਤੇ ਵੱਖ-ਵੱਖ ਅਧਿਕਾਰੀਆਂ ਅਤੇ ਯੂਨਿਟਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਆਸਾਮ (ਇੰਡੀਪੈਂਡੈਂਟ) ਨੇ ਵੀਰਵਾਰ ਨੂੰ ਪੀ.ਟੀ.ਆਈ. ਸਮੇਤ ਵੱਖ-ਵੱਖ ਮੀਡੀਆ ਸੰਗਠਨਾਂ ਨੂੰ ਭੇਜੀ ਇਕ ਈ-ਮੇਲ ’ਚ 24 ਬੰਬ ਲਗਾਉਣ ਦਾ ਦਾਅਵਾ ਕੀਤਾ ਅਤੇ ਇਕ ਸੂਚੀ ਭੇਜੀ ਜਿਸ ’ਚ ਉਸ ਨੇ ਤਸਵੀਰਾਂ ਸਮੇਤ 19 ਬੰਬਾਂ ਦੇ ਸਹੀ ਟਿਕਾਣਿਆਂ ਦੀ ਪਛਾਣ ਕੀਤੀ ਪਰ ਬਾਕੀ ਪੰਜਾਂ ਬਾਰੇ ਨਹੀਂ ਦੱਸਿਆ।
