
ਨੋਇਡਾ ਦੇ ਸੈਕਟਰ-58 ਸਥਿਤ ਪਿੰਡ ਬਿਸ਼ਨਪੁਰਾ ਵਿਖੇ 15 ਸਾਲਾ ਲੜਕੀ ਦੇ 12 ਸਾਲਾ ਲੜਕੇ ਨਾਲ ਵਾਰ ਵਾਰ ਘਰੋਂ ਨੱਠਣ ਕਾਰਨ ਘ
- by Jasbeer Singh
- October 11, 2024

ਨੋਇਡਾ ਦੇ ਸੈਕਟਰ-58 ਸਥਿਤ ਪਿੰਡ ਬਿਸ਼ਨਪੁਰਾ ਵਿਖੇ 15 ਸਾਲਾ ਲੜਕੀ ਦੇ 12 ਸਾਲਾ ਲੜਕੇ ਨਾਲ ਵਾਰ ਵਾਰ ਘਰੋਂ ਨੱਠਣ ਕਾਰਨ ਘਰ ਵਾਲੇ ਹੀ ਕਿਧਰੇ ਨੱਠਣ ਨੂੰ ਹੋਏ ਮਜ਼ਬੂਰ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੀ ਨੋਇਡਾ ਦੇ ਸੈਕਟਰ 58 ਸਥਿਤ ੰਿਪੰਡ ਬਿਸ਼ਨਪੁਰਾ ਵਿਖੇ ਇਕ 15 ਸਾਲਾ ਲੜਕੀ ਦੇ ਵਾਰ ਵਾਰ ਘਰੋਂ ਉਹ ਵੀ ਲੜਕੇ ਨਾਲ ਨੱਠਣ ਦੇ ਚਲਅਿਾਂ ਜਿਥੇ ਪੁਲਸ ਉਸਨੂੰ ਵਾਰ ਵਾਰ ਪਕੜ ਕੇ ਲਿਆਉਣ ਲਈ ਤੰਗ ਹੋ ਗਈ ਹੈ, ਉਥੇ ਹਾਲ ਹੀ ਵਿਚ ਫਿਰ ਇਕ 12 ਸਾਲਾ ਲੜਕੇ ਨਾਲ ਨੱਠਣ ਦੇ ਚਲਦਿਆਂ ਘਰਦਿਆਂ ਦੇ ਅੱਗੇ ਵੀ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਘਰ ਦੇ ਪਰਿਵਾਰਕ ਮੈਂਬਰਾਂ ਵੀ ਬਦਨਾਮੀ ਤੋਂ ਬਚਣ ਲਈ ਕਿਧਰੇ ਜਾਣ ਲਈ ਤਿਆਰ ਹਨ। ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਇਕ-ਦੋ ਵਾਰ ਨਹੀਂ ਤੀਜੀ ਵਾਰ ਵਾਪਰਿਆ ਹੈ । ਦੱਸਣਯੋਗ ਹੈ ਕਿ ਕੁੜੀ ਦੇ ਪਿਤਾ ਨੇ ਪੁਲਸ ਨੂੰ ਕਿਹਾ ਕਿ ਉਸ ਦੀਆਂ ਦੋ ਬੇਟੀਆਂ ਹਨ ਤੇ ਵੱਡੀ ਬੇਟੀ ਦੀ ਉਮਰ 15 ਸਾਲ ਅਤੇ ਛੋਟੀ ਬੇਟੀ ਦੀ ਉਮਰ 12 ਸਾਲ ਹੈ। ਕਰੀਬ 4 ਸਾਲ ਪਹਿਲਾਂ ਉਹ ਆਪਣੀਆਂ ਬੇਟੀਆਂ ਨੂੰ ਪੜ੍ਹਾਉਣ ਲਈ ਨੋਇਡਾ ਆਇਆ ਸੀ। ਬਿਸ਼ਨਪੁਰਾ ਵਿਚ ਕਿਰਾਏ ‘ਤੇ ਕਮਰਾ ਲੈ ਲਿਆ । ਦੋਵੇਂ ਪਤੀ-ਪਤਨੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਕੇ ਆਪਣੀਆਂ ਲੜਕੀਆਂ ਨੂੰ ਪੜ੍ਹਾ ਰਹੇ ਸਨ। ਪਿਤਾ ਨੇ ਦੱਸਿਆ ਕਿ ਫਰਵਰੀ 2024 ਵਿੱਚ ਵੱਡੀ ਧੀ ਗੁਆਂਢ ਵਿੱਚ ਰਹਿੰਦੀਆਂ ਦੋ ਹੋਰ ਨਾਬਾਲਗ ਲੜਕੀਆਂ ਨੂੰ ਆਪਣੇ ਨਾਲ ਲੈ ਗਈ ।ਪੁਲਸ ਨੇ ਕਰੀਬ ਇੱਕ ਹਫ਼ਤੇ ਬਾਅਦ ਉਨ੍ਹਾਂ ਨੂੰ ਵਰਿੰਦਾਵਨ ਤੋਂ ਬਰਾਮਦ ਕੀਤਾ। ਉਹ ਘਰੋਂ 50 ਹਜ਼ਾਰ ਰੁਪਏ ਲੈ ਗਈ ਸੀ। ਜੈਪੁਰ ਵਿਚ ਘੁੰਮਣ ਤੋਂ ਬਾਅਦ ਉਹ ਵ੍ਰਿੰਦਾਵਨ ਪਹੁੰਚੀ। ਪੁਲਸ ਅਨੁਸਾਰ ਲੜਕੀ ਕਰੀਬ 15 ਦਿਨ ਪਹਿਲਾਂ ਗੁਆਂਢ ਵਿੱਚ ਰਹਿਣ ਵਾਲੇ 12 ਸਾਲਾ ਲੜਕੇ ਨਾਲ ਲਾਪਤਾ ਹੋ ਗਈ ਸੀ। ਕਾਫੀ ਮਿਹਨਤ ਤੋਂ ਬਾਅਦ ਇਨ੍ਹਾਂ ਨੂੰ ਬਰਾਮਦ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.