ਅਸਾਮ ਦੇ ਗੁਹਾਟੀ ਦੇ ਚਾਂਦਮਾਰੀ ਵਿਖੇ ਮੁਸਲਿਮ ਨੌਜਵਾਨ ਨੇ ਵਿਆਹ ਦੇ ਬਹਾਨੇ ਹਿੰਦੂ ਕੁੜੀ ਨਾਲ ਕੀਤਾ ਜਬਰ-ਜਨਾਹ
- by Jasbeer Singh
- August 29, 2024
ਅਸਾਮ ਦੇ ਗੁਹਾਟੀ ਦੇ ਚਾਂਦਮਾਰੀ ਵਿਖੇ ਮੁਸਲਿਮ ਨੌਜਵਾਨ ਨੇ ਵਿਆਹ ਦੇ ਬਹਾਨੇ ਹਿੰਦੂ ਕੁੜੀ ਨਾਲ ਕੀਤਾ ਜਬਰ-ਜਨਾਹ ਅਸਾਮ : ਭਾਰਤ ਦੇ ਅਸਾਮ ਸੂਬੇ ਦੇ ਗੁਹਾਟੀ ਦੇ ਚਾਂਦਮਾਰੀ ਤੋਂ ਲਵ ਜਿਹਾਦ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁਸਲਿਮ ਮੁਲਜ਼ਮ ਅਲੋਮ ਅਹਿਮਦ ਨੇ ਵਿਆਹ ਦੇ ਬਹਾਨੇ ਹਿੰਦੂ ਕੁੜੀ ਨਾਲ ਜਬਰ-ਜਨਾਹ ਕੀਤਾ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਦੱਸਣਯੋਗ ਹੈ ਕਿ ਇਹ ਮਾਮਲਾ ਜੇਬੀ ਲਾਅ ਕਾਲਜ ਗੁਹਾਟੀ ਦਾ ਹੈ, ਜਿੱਥੇ ਪੜ੍ਹਦੀ ਇੱਕ ਹਿੰਦੂ ਕੁੜੀ ਨੇ ਇੱਕ ਮੁਸਲਮਾਨ ਲੜਕੇ ਨਾਲ ਦੋਸਤੀ ਕਰ ਲਈ। ਕੁਝ ਦਿਨਾਂ ਬਾਅਦ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵਾਂ ਵਿੱਚ ਸਰੀਰਕ ਸਬੰਧ ਬਣ ਗਏ।ਸਰੀਰਕ ਸਬੰਧ ਬਣਾਉਣ ਤੋਂ ਬਾਅਦ ਅਹਿਮਦ ਨੇ ਪੀੜਤ ਲੜਕੀ ਨਾਲ ਵਾਅਦਾ ਕੀਤਾ ਕਿ ਉਹ ਉਸ ਨਾਲ ਵਿਆਹ ਕਰੇਗਾ। ਪਰ ਕੁਝ ਸਮੇਂ ਬਾਅਦ ਉਸ ਨੇ ਹਿੰਦੂ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।ਜਦੋਂ ਅਹਿਮਦ ਨੇ ਇਨਕਾਰ ਕੀਤਾ ਤਾਂ ਲੜਕੀ ਨੇ ਉਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਦੋਸ਼ੀ ਅਲੋਮ ਅਹਿਮਦ ਨੂੰ ਧੂਬਰੀ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।ਦੱਸਣਯੋਗ ਹੈ ਕਿ ਆਰੋਪੀ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 69 (ਵਿਆਹ, ਨੌਕਰੀ ਜਾਂ ਤਰੱਕੀ ਦੇ ਝੂਠੇ ਵਾਅਦੇ ਅਤੇ ਆਪਣੀ ਅਸਲੀ ਪਛਾਣ ਛੁਪਾਉਣ ਵਰਗੇ ਧੋਖੇ ਨਾਲ ਬਣਾਏ ਗਏ ਜਿਨਸੀ ਸੰਬੰਧਾਂ ਨੂੰ ਅਪਰਾਧਿਕ ਬਣਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਜੇਕਰ ਕੋਈ ਵਿਅਕਤੀ ਵਿਆਹ ਦਾ ਵਾਅਦਾ ਕਰ ਕੇ ਕਿਸੇ ਔਰਤ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਉਹ ਵਾਅਦਾ ਪੂਰਾ ਨਹੀਂ ਕਰਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
