
ਮੱਧ ਸੂਡਾਨ ਦੇ ਸਿੰਨਾਰ ਰਾਜ ਦੇ ਇਕ ਪਿੰਡ `ਤੇ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਦੇ ਹਮਲੇ `ਚ ਘੱਟੋ-ਘ
- by Jasbeer Singh
- August 17, 2024

ਮੱਧ ਸੂਡਾਨ ਦੇ ਸਿੰਨਾਰ ਰਾਜ ਦੇ ਇਕ ਪਿੰਡ `ਤੇ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਦੇ ਹਮਲੇ `ਚ ਘੱਟੋ-ਘੱਟ 80 ਲੋਕ ਮਾਰੇ ਗਏ ਸੁਡਾਨ : ਮੱਧ ਸੂਡਾਨ ਦੇ ਸਿੰਨਾਰ ਰਾਜ ਦੇ ਇਕ ਪਿੰਡ `ਤੇ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਦੇ ਹਮਲੇ `ਚ ਘੱਟੋ-ਘੱਟ 80 ਲੋਕ ਮਾਰੇ ਗਏ। ਸਿੰਨਾਰ ਯੂਥ ਗੈਦਰਿੰਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ, "ਆਰਐੱਸਐੱਫ ਨੇ ਪੰਜ ਦਿਨਾਂ ਦੀ ਘੇਰਾਬੰਦੀ ਤੋਂ ਬਾਅਦ ਕੱਲ੍ਹ (ਵੀਰਵਾਰ) ਸਿੰਨਾਰ ਰਾਜ ਵਿਚ (ਅਬੂ ਹੁਜਰ ਇਲਾਕਾ) ਦੇ ਜਲਕਨੀ ਪਿੰਡ `ਤੇ ਇਕ ਖੂਨੀ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 80 ਲੋਕ ਮਾਰੇ ਗਏ। ਬਿਆਨ ਵਿਚ ਕਿਹਾ ਗਿਆ ਹੈ, "ਆਰਐੱਸਐੱਫ ਦੁਆਰਾ ਪਿੰਡ ਦੀਆਂ ਲੜਕੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਹ ਹਮਲਾ ਹੋਇਆ, ਜਿਸਦਾ ਨਿਵਾਸੀਆਂ ਨੇ ਵਿਰੋਧ ਕੀਤਾ ਜਿਸ ਕਾਰਨ ਇਹ ਕਤਲੇਆਮ ਹੋਇਆ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ "ਆਰਐੱਸਐੱਫ ਮਿਲੀਸ਼ੀਆ" ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਤੇ ਘਰਾਂ `ਤੇ ਗੋਲੀਆਂ ਦੀ ਵਾਛੜ ਕਰਕੇ ਨਾਗਰਿਕਾਂ ਦੇ ਵਿਰੋਧ ਦਾ ਜਵਾਬ ਦਿੱਤਾ। ਆਰਐੱਸਐੱਫ ਨੇ ਅਜੇ ਤੱਕ ਇਸ ਘਟਨਾ `ਤੇ ਕੋਈ ਟਿੱਪਣੀ ਜਾਰੀ ਨਹੀਂ ਕੀਤੀ ਹੈ। ਜੂਨ ਤੋਂ ਆਰਐੱਸਐੱਫ ਨੇ ਸਿੰਨਾਰ ਰਾਜ ਦੇ ਵੱਡੇ ਹਿੱਸੇ ਨੂੰ ਕੰਟਰੋਲ ਕੀਤਾ ਹੈ, ਜਿਸ ਵਿਚ ਰਾਜ ਦੀ ਰਾਜਧਾਨੀ ਸਿੰਗਾ ਵੀ ਸ਼ਾਮਲ ਹੈ, ਜਦੋਂਕਿ ਸੂਡਾਨੀ ਆਰਮਡ ਫੋਰਸਿਜ਼ () ਪੂਰਬੀ ਸਿੰਨਾਰ ਖੇਤਰ ਨੂੰ ਕੰਟਰੋਲ ਕਰਦੀ ਹੈ।