post

Jasbeer Singh

(Chief Editor)

National

ਮੁੰਬਈ ਦੇ ਚੈਂਬੂਰ ਇਲਾਕੇ ਦੀ ਸਿਧਾਰਥ ਕਲੋਨੀ ’ਚ ਦੋ ਮੰਜਿ਼ਲਾ ਇਮਾਰਤ ’ਚ ਅੱਗ ਲੱਗਣ ਕਾਰਨ ਤਿੰਨ ਨਾਬਾਲਗਾਂ ਸਣੇ ਘੱਟੋ-ਘੱ

post-img

ਮੁੰਬਈ ਦੇ ਚੈਂਬੂਰ ਇਲਾਕੇ ਦੀ ਸਿਧਾਰਥ ਕਲੋਨੀ ’ਚ ਦੋ ਮੰਜਿ਼ਲਾ ਇਮਾਰਤ ’ਚ ਅੱਗ ਲੱਗਣ ਕਾਰਨ ਤਿੰਨ ਨਾਬਾਲਗਾਂ ਸਣੇ ਘੱਟੋ-ਘੱਟ ਸੱਤ ਵਿਅਕਤੀ ਮਾਰੇ ਗਏ ਮੁੰਬਈ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਵਿਚ ਬਣੇ ਮਹਾਨਗਰ ਮੁੰਬਈ ਦੇ ਚੈਂਬੂਰ ਇਲਾਕੇ ਦੀ ਸਿਧਾਰਥ ਕਲੋਨੀ ’ਚ ਦੋ ਮੰਜਿ਼ਲਾ ਇਮਾਰਤ ’ਚ ਅੱਗ ਲੱਗਣ ਕਾਰਨ ਤਿੰਨ ਨਾਬਾਲਗਾਂ ਸਣੇ ਘੱਟੋ-ਘੱਟ ਸੱਤ ਵਿਅਕਤੀ ਮਾਰੇ ਗਏ। ਅੱਗ ਬੁਝਾਊੁ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਕਤ ਇਲਾਕੇ ’ਚ ਅੱਗ ਲੱਗਣ ਦੀ ਇਹ ਘਟਨਾ ਐਤਵਾਰ ਤੜਕੇ 5.20 ਵਜੇ ਵਾਪਰੀ, ਜਿਸ ਵਿੱਚ ਸੱਤ ਜਣੇ ਜ਼ਖਮੀ ਵੀ ਹੋਏ ਹਨ। ਸੁੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਲਗਭਗ 9.15 ਵਜੇ ਅੱਗ ’ਤੇ ਕਾਬੂ ਪਾ ਲਿਆ। ਇਮਾਰਤ ਦਾ ਹੇਠਲੇ ਦੇ ਹਿੱਸੇ ਦੀ ਵਰਤੋਂ ਦੁਕਾਨ ਲਈ ਅਤੇ ਉਪਰਲੇ ਹਿੱਸੇ ਦੀ ਵਰਤੋਂ ਰਿਹਾਇਸ਼ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸਰਕਟ ਸ਼ਾਰਟ ਹੋਣਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਦੇ ਸਪੱਸ਼ਟ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ।

Related Post