post

Admin

(Chief Editor)

National

ਆਜ਼ਮ ਖਾਨ ਦੇ ਪੁੱਤ ਨੂੰ ਦੋ ਪਾਸਪੋਰਟ ਮਾਮਲੇ ਵਿਚ ਕੈਦ ਤੇ ਜੁਰਮਾਨਾ ਹੋਇਆ

post-img

ਆਜ਼ਮ ਖਾਨ ਦੇ ਪੁੱਤ ਨੂੰ ਦੋ ਪਾਸਪੋਰਟ ਮਾਮਲੇ ਵਿਚ ਕੈਦ ਤੇ ਜੁਰਮਾਨਾ ਹੋਇਆ ਉੱਤਰ ਪ੍ਰਦੇਸ਼, 5 ਦਸੰਬਰ 2025 : ਸਪਾ ਆਗੂ ਆਜਮ ਖਾਨ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਜੋ ਕਿ ਦੋ ਪੈਨ ਕਾਰਡ ਮਾਮਲਿਆਂ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਿਹਾ ਸੀ, ਉਨ੍ਹਾਂ ਨੂੰ ਦੋ ਪਾਸਪੋਰਟ ਮਾਮਲਿਆਂ ਵਿਚ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਥੇ ਹੀ ਬਸ ਨਹੀਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਸੁਣਵਾਈ ਦੌਰਾਨ ਅਬਦੁੱਲਾ ਆਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ। ਰਾਮਪੁਰ ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਕਦੋਂ ਕੀਤਾ ਗਿਆ ਸੀ ਕੇਸ ਦਰਜ ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁੱਲਾ ਆਜ਼ਮ ਵਿਰੁੱਧ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਨੇ 2019 ਵਿਚ ਸਿਵਲ ਲਾਈਨਜ਼ ਪੁਲਸ ਥਾਣੇ ਵਿਖੇ ਦੋ ਪਾਸਪੋਰਟਾਂ ਵਾਲਾ ਕੇਸ ਦਾਇਰ ਕੀਤਾ ਸੀ । ਉਨ੍ਹਾਂ ਦੋਸ਼ ਲਗਾਇਆ ਸੀ ਕਿ ਅਬਦੁੱਲਾ ਆਜ਼ਮ ਕੋਲ ਦੋ ਪਾਸਪੋਰਟ ਸਨ, ਜਿਨ੍ਹਾਂ ‘ਚੋਂ ਇੱਕ ਉਨ੍ਹਾਂ ਨੇ ਵਿਦੇਸ਼ ਯਾਤਰਾ ਲਈ ਵਰਤਿਆ ਸੀ।

Related Post

Instagram