
ਬੀ. ਸੀ. ਸੀ. ਆਈ. ਨੇ ਦਿੱਤਾ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਾਬਕਾ ਕੋਚ ਦੇ ਇਲਾਜ ਲਈ ਇਕ ਕਰੋੜ ਦਾ ਫੰਡ
- by Jasbeer Singh
- July 14, 2024

ਬੀ. ਸੀ. ਸੀ. ਆਈ. ਨੇ ਦਿੱਤਾ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਾਬਕਾ ਕੋਚ ਦੇ ਇਲਾਜ ਲਈ ਇਕ ਕਰੋੜ ਦਾ ਫੰਡ ਨਵੀਂ ਦਿੱਲੀ : ਸਾਬਕਾ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਅੰਸ਼ੁਮਨ ਗਾਇਕਵਾੜ ਇਸ ਸਮੇਂ ਇੱਕ ਜਾਨਲੇਵਾ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਲਈ ਕਈ ਸਾਬਕਾ ਕ੍ਰਿਕਟਰਾਂ ਨੇ ਮਦਦ ਦੀ ਗੱਲ ਆਖੀੀ ਸੀ ਤੇ ਬੀਸੀਸੀਆਈ ਤੋਂ ਵੀ ਮਦਦ ਮੰਗੀ ਸੀ। ਬੀਸੀਸੀਆਈ ਨੇ ਇਸ ਮਾਮਲੇ ਵਿੱਚ ਵੱਡਾ ਕਦਮ ਚੁੱਕਦੇ ਹੋਏ ਅੰਸ਼ੁਮਨ ਦੇ ਇਲਾਜ ਲਈ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ।ਸਾਬਕਾ ਭਾਰਤੀ ਬੱਲੇਬਾਜ਼-ਕੋਚ ਸੰਦੀਪ ਪਾਟਿਲ ਅਤੇ ਸਾਬਕਾ ਕਪਤਾਨ ਦਿਲੀਪ ਵੇਂਗਸਰਕਰ ਇਸ ਮੁੱਦੇ ਨੂੰ ਬੀਸੀਸੀਆਈ ਦੇ ਖਜ਼ਾਨਚੀ ਆਸ਼ੀਸ਼ ਸ਼ੈਲਰ ਕੋਲ ਪਹੁੰਚਾਇਆ ਸੀ। ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਵੀ ਬੀਸੀਸੀਆਈ ਨੂੰ ਅੰਸ਼ੁਮਨ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ ਅਤੇ ਆਪਣੀ ਪੈਨਸ਼ਨ ਦੇਣ ਲਈ ਵੀ ਕਿਹਾ ਸੀ। ਬੀਸੀਸੀਆਈ ਨੇ ਸਾਬਕਾ ਕ੍ਰਿਕਟਰਾਂ ਦੀ ਬੇਨਤੀ ਸੁਣੀ ਅਤੇ ਅੰਸ਼ੁਮਨ ਦੇ ਇਲਾਜ ਲਈ ਫੰਡ ਦੇਣ ਦਾ ਫੈਸਲਾ ਕੀਤਾ।