
ਬਾਇਡਨ ਕਾਰਨ ਹੋਇਆ ਟਰੰਪ 'ਤੇ ਹਮਲਾ' ਸਾਬਕਾ ਰਾਸ਼ਟਰਪਤੀ ਦੇ ਸਹਿਯੋਗੀ ਨੇ ਲਾਇਆ ਗੰਭੀਰ ਦੋਸ਼
- by Jasbeer Singh
- July 14, 2024

ਬਾਇਡਨ ਕਾਰਨ ਹੋਇਆ ਟਰੰਪ 'ਤੇ ਹਮਲਾ' ਸਾਬਕਾ ਰਾਸ਼ਟਰਪਤੀ ਦੇ ਸਹਿਯੋਗੀ ਨੇ ਲਾਇਆ ਗੰਭੀਰ ਦੋਸ਼ ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪੈਨਸਿਲਵੇਨੀਆ 'ਚ ਇਕ ਰੈਲੀ 'ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅਮਰੀਕਾ ਦੀ ਸਿਆਸਤ ਗਰਮਾ ਗਈ ਹੈ। ਉਨ੍ਹਾਂ ਦੇ ਸਹਿਯੋਗੀ ਜੇਡੀ ਵੈਨਸ ਨੇ ਟਰੰਪ 'ਤੇ ਗੋਲੀਬਾਰੀ ਲਈ ਰਾਸ਼ਟਰਪਤੀ ਜੋਅ ਬਾਇਡਨ ਦੀ ਚੋਣ ਮੁਹਿੰਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਐਕਸ 'ਤੇ ਇੱਕ ਪੋਸਟ ਵਿੱਚ, ਜੇਡੀ ਵੈਂਸ ਨੇ ਕਿਹਾ, "ਅੱਜ ਦੀ ਘਟਨਾ ਇੱਕ ਅਲੱਗ ਘਟਨਾ ਨਹੀਂ ਹੈ। ਜੋਅ ਬਾਇਡੇਨ ਦੀ ਚੋਣ ਮੁਹਿੰਮ ਦਾ ਮੁੱਖ ਆਧਾਰ ਇਹ ਹੈ ਕਿ ਡੋਨਾਲਡ ਟਰੰਪ ਇੱਕ Authoritarian ਫਾਸੀਵਾਦੀ ਹੈ ਜਿਸਨੂੰ ਹਰ ਕੀਮਤ 'ਤੇ ਰੋਕਿਆ ਜਾਣਾ ਚਾਹੀਦਾ ਹੈ। ਇਸ ਬਿਆਨਬਾਜ਼ੀ ਦੇ ਕਾਰਨ ਤੋਂ ਹੀ ਸਿੱਧੇ ਤੌਰ ’ਤੇ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ।"