post

Jasbeer Singh

(Chief Editor)

crime

ਥਾਣਾ ਬਖਸੀਵਾਲ ਪੁਲਸ ਨੇ ਕੀਤਾ ਦਰਜਨ ਵਿਅਕਤੀਆਂ ਵਿਰੁੱਧ ਝਗੜਾ ਕਰਨ ਅਤੇ ਅਮਨ ਸ਼ਾਂਤੀ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ

post-img

ਥਾਣਾ ਬਖਸੀਵਾਲ ਪੁਲਸ ਨੇ ਕੀਤਾ ਦਰਜਨ ਵਿਅਕਤੀਆਂ ਵਿਰੁੱਧ ਝਗੜਾ ਕਰਨ ਅਤੇ ਅਮਨ ਸ਼ਾਂਤੀ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਪਟਿਆਲਾ, ਬਖ਼ਸ਼ੀਵਾਲਾ : ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਦਰਜਨ ਦੇ ਕਰੀਬ ਵਿਅਕਤੀਆਂ ਵਿਰੁੱਧ ਧਾਰਾ 191 (3), 190, 194 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੋਰਵ ਪੁੱਤਰ ਮਹਿੰਦਰ ਸਿੰਘ, ਅਰਜਨ ਪੁੱਤਰ ਹਰੀ ਨਾਥ, ਸੋਰਵ ਪੁੱਤਰ ਮਹਿੰਦਰ ਸਿੰਘ, ਆਸ਼ੂ ਪੁੱਤਰ ਮਹਿੰਦਰ ਸਿੰਘ, ਹਿਮਾਂਸ਼ੂ ਪੁੱਤਰ ਰਾਜ ਕੁਮਾਰ ਵਾਸੀਆਨ ਬਾਬੂ ਸਿੰਘ ਕਲੋਨੀ ਪਟਿ, ਮਨਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਜਨਤਾ ਕਲੋਨੀ ਪਟਿ, ਅਰਮਾਨ ਵਾਸੀ ਬਾਬੂ ਸਿੰਘ ਕਲੋਨੀ ਅਤੇ ਚਾਰ ਪੰਜ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਮੁਤਾਬਕ ਉਨ੍ਹਾਂ ਨੂੰ 13 ਜੁਲਾਈ ਨੂੰ ਉਨ੍ਹਾਂ ਗ਼ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਗਲੀ ਨੰ. 04 ਬਾਬੂ ਸਿੰਘ ਕਲੋਨੀ ਪਟਿਆਲਾ ਵਿਖੇ ਆਪਸ ਵਿੱਚ ਝਗੜ੍ਹਾ ਕਰਕੇ ਇੱਕ ਦੂਜੇ ਵੱਲ ਇੱਟਾ ਆਦਿ ਮਾਰ ਕੇ ਆਵਾਜਾਈ ਵਿੱਚ ਅੜਿੱਕਾ ਬਣ ਰਹੇ ਹਨ, ਜਿਸ ਨਾਲ ਅਮਨ ਸ਼ਾਤੀ ਭੰਗ ਹੋਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post