
ਸਿਵਲ ਲਾਈਨ ਪਟਿਆਲਾ ਵਿਖੇ ਤਿੰਨ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ
- by Jasbeer Singh
- March 30, 2025

ਸਿਵਲ ਲਾਈਨ ਪਟਿਆਲਾ ਵਿਖੇ ਤਿੰਨ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ ਪਟਿਆਲਾ, 30 ਮਾਰਚ : ਥਾਣਾ ਸਿਵਲ ਲਾਈਨ ਪਟਿਆਲਾ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 406, 420, 120 ਬੀ. ਆਈ. ਪੀ. ਸੀ. ਤਹਿਤ ਧੋਖਾਧੜੀ ਕਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਰਾਮਾ ਜਿਲਾ ਮੋਗਾ, ਅਜੈਬ ਸਿੰਘ ਪੁੱਤਰ ਸੁਰਜੀਤ ਸਿੰਘ, ਗੁਰਮੇਲ ਕੋਰ ਪਤਨੀ ਅਜੈਬ ਸਿੰਘ ਵਾਸੀਆਨ ਟਿੱਬਾ ਬਸਤੀ ਪਾਤੜਾਂ ਸ਼ਾਮਲ ਹਨ।ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਰਾਭਾ ਨਗਰ ਪਾਤੜਾਂ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਨੂੰ ਵਿਸ਼ਵਾਸ ਵਿਚ ਲੈ ਕੇ ਕੈਨੇਡਾ ਵਿਖੇ ਸਾਂਝਾ ਮਕਾਨ ਖਰੀਦ ਕਰਨ ਦਾ ਝਾਂਸਾ ਦੇ ਕੇ ਉਸ ਕੋਲੋਂ 1 ਲੱਖ 16 ਹਜ਼ਾਰ 600 ਡਾਲਰ ਲੈ ਲਏ ਅਤੇ ਮਕਾਨ ਵਿਚ ਉਸਦਾ 35 ਪ੍ਰਤੀਸ਼ਤ ਹਿੱਸਾ ਕਹਿ ਕੇ ਸਿਰਫ਼ 1 ਪ੍ਰਤੀਸ਼ਤ ਹਿੱਸਾ ਹੀ ਰੱਖਿਆ।ਦੱਸਣਯੋਗ ਹੈ ਕਿ ਸਿ਼ਕਾਇਤਕਰਤਾ ਕੋਲੋਂ ਉਪਰੋਕਤ ਵਿਅਕਤੀਆਂ ਨੇ ਜੋ 1 ਲੱਖ 16 ਹਜ਼ਾਰ 600 ਡਾਲਰ ਲਏਦੀ ਭਾਰਤੀ ਕਰੰਸੀ ਅਨੁਸਾਰ ਰਕਮ 69 ਲੱਖ 96 ਹਜ਼ਾਰ ਰੁਪਏ ਬਣਦੀ ਹੈ ਹੜੱਪ ਕਰਕੇ ਧੋਖਾਧੜੀ ਕੀਤੀ ਹੈ। ਜਿਸ ਪੁਲਸ ਨੇ ਜਾਂਚ ਕਰਕੇ ਕੇਸ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।