

ਆਟੋ ਚਾਲਕ ਨੇ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਕੇ ਬਣਾਇਆ ਗਰਭਵਤੀ ਪੁਲਸ ਨੇ ਕੇਸ ਦਰਜ ਕਰਕੇ ਕੀਤੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਪਟਿਆਲਾ : ਪਟਿਆਲਾ ਦੀ ਬਾਬੂ ਸਿੰਘ ਕਾਲੋਨੀ ਵਾਸੀ ਆਟੋ ਚਾਲਕ ਸ਼ੁਭਮ ਕਨੌਜੀਆ ਜਿਸ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਲਿਜਾਇਆ ਤੇ ਵਾਪਸ ਘਰ ਛੱਡਿਆ ਜਾਂਦਾ ਸੀ ਨੇ ਆਟੋ ਵਿਚ ਜਾਂਦੀ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਕੇ ਉਸਨੂੰ ਗਰਭਵਤੀ ਕਰ ਦਿੱਤਾ ਹੈ ਜਿਸਦਾ ਪਤਾ ਚਲਦਿਆਂ ਹੀ ਵਿਦਿਆਰਥਣ ਦੇ ਘਰਦਿਆਂ ਨੇ ਪੁਲਸ ਨੂੰ ਸਿ਼ਕਾਇਤ ਦਿੱਤੀ ਤੇ ਵਿਦਿਆਰਥਣ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਚਲਾਇਆ ਜਾ ਰਿਹਾ ਹੈ । ਉਕਤ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਖਸ਼ੀਵਾਲ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਸ਼ੁਭਮ ਕਨੌਜੀਆ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਮੁਲਜ਼ਮ ਘਰ ਛੱਡਦਾ ਸੀ ਇਸ ਕੁੜੀ ਨੂੰ ਸਭ ਤੋਂ ਬਾਅਦ ਦੱਸਣਯੋਗ ਹੈ ਕਿ ਜਦੋਂ ਆਟੋ ਚਾਲਕ ਨੇ ਪਹਿਲਾਂ ਕੁੜੀ ਨਾਲ ਜਬਰ ਜਨਾਹ ਕੀਤਾ ਤਾਂ ਡਰ ਦੇ ਮਾਰੇ ਲੜਕੀ ਨੇ ਇਹ ਗੱਲ ਨਹੀਂ ਦੱਸੀ ਪਰ ਜਦੋਂ ਹੁਣ ਉਸਦੀ ਤਬੀਅਤ ਵਿਗੜਨ ਲੱਗੀ ਤਾਂ ਪਤਾ ਲੱਗਿਆ ਕਿ ਵਿਦਿਆਰਥਣ ਤਾਂ ਗਰਭਵਤੀ ਹੈ । ਜਿਸ ਤੇ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਸ਼ੁਭਮ ਕਨੌਜੀਆ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਤੁਰਤ ਗ੍ਰਿਫ਼ਤਾਰ ਕਰ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਚਾਲਕ ਉਕਤ ਵਿਦਿਆਰਥਣ ਤੋਂ ਇਲਾਵਾ ਹੋਰ ਬੱਚਿਆਂ ਨੂੰ ਵੀ ਆਟੋ ਵਿਚ ਸਕੂਲ ਲਿਜਾਂਦਾ ਤੇ ਘਰ ਛੱਡਦਾ ਸੀ ਪਰ ਮੁਲਜ਼ਮ ਇਸ ਕੁੜੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ, ਜਿਸਦੇ ਚਲਦਿਆਂ ਅਗਸਤ 2024 ਵਿਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿਚ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਤੇ ਮੌਕਾ ਪਾ ਕੇ ਉਸ ਨਾਲ ਜਬਰ ਜਨਾਹ ਕੀਤਾ।ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿੰਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.