Bank Holidays in April: ਅਪ੍ਰੈਲ ਚ 14 ਦਿਨ ਬੰਦ ਰਹਿਣਗੇ Bank, ਛੇਤੀ ਨਬੇੜ ਲਓ ਜਰੂਰੀ ਕੰਮ
- by Jasbeer Singh
- March 28, 2024
ਮਾਰਚ ਦਾ ਮਹੀਨਾ ਖ਼ਤਮ ਹੋ ਗਿਆ ਹੈ ਅਤੇ ਅਪ੍ਰੈਲ ਦਾ ਸ਼ੁਰੂ ਹੋਣ ਵਾਲਾ ਹੈ। ਅਜਿਹੇ ‘ਚ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਜੋ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਪ੍ਰੈਲ ਮਹੀਨੇ ‘ਚ ਕਈ ਤਿਉਹਾਰ ਆਉਣ ਵਾਲੇ ਹਨ। ਇਸ ਵਿੱਚ ਈਦ, ਗੁੜੀ ਪਦਵਾ ਅਤੇ ਰਾਮ ਨੌਮੀ ਵਰਗੇ ਕਈ ਤਿਉਹਾਰ ਸ਼ਾਮਲ ਹਨ। ਇਨਾਂ ਤਿਉਹਾਰਾਂ ਦੇ ਮੌਕੇ ਦੇਸ਼ ਦੇ ਕਈ ਬੈਂਕ ਬੰਦ ਰਹਿਣਗੇ।ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ 14 ਦਿਨ ਬੰਦ ਰਹਿਣਗੇ ਬੇਕ 1 ਅਪ੍ਰੈਲ 2024 ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਵੇਗੀ। ਆਰਬੀਆਈ ਵਲੋਂ ਜਾਰੀ ਕੀਤੀ ਗਈ ਮਹੀਨਾਵਾਰ ਛੁੱਟੀਆਂ ਦੀ ਸੂਚੀ ਅਨੁਸਾਰ, ਅਪ੍ਰੈਲ ਦੇ ਮਹੀਨੇ ਬੈਂਕਾਂ ਦੀਆਂ 14 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਈਦ ਅਤੇ ਰਾਮ ਨੌਮੀ ਆਦਿ ਤਿਉਹਾਰਾਂ ਕਾਰਨ ਕਈ ਸੂਬਿਆਂ ਦੇ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ।ਅਪ੍ਰੈਲ 2024 ‘ਚ ਬੈਂਕਾਂ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਜਾਣੋ ਪੂਰੀ ਸੂਚੀ 1 ਅਪ੍ਰੈਲ 2024 ਸਾਲਾਨਾ ਕਲੋਜ਼ਿੰਗ ਕਾਰਨ ਦੇਸ਼ ਭਰ ਦੇ ਬੈਂਕ ਰਹਿਣਗੇ ਬੰਦ 5 ਅਪ੍ਰੈਲ 2024 ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਅਤੇ ਜਮਤ ਜੁਮਾਤੁਲ ਵਿਦਾ ਕਾਰਨ ਤੇਲੰਗਾਨਾ, ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। 7 ਅਪ੍ਰੈਲ 2024 ਐਤਵਾਰ ਕਾਰਨ ਬੰਦ ਰਹਿਣਗੇ ਸਾਰੇ ਬੈਂਕ 9 ਅਪ੍ਰੈਲ 2024 ਗੁੜੀ ਪਦਵਾ ਉਗਾਦੀ ਤਿਉਹਾਰ/ਤੇਲੁਗੂ ਨਵੇਂ ਸਾਲ ਅਤੇ ਪਹਿਲੇ ਨਤਾੜੇ ਕਾਰਨ ਬੇਲਾਪੁਰ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। 10 ਅਪ੍ਰੈਲ 2024 ਈਦ ਕਾਰਨ ਕੋਚੀ ਅਤੇ ਕੇਰਲ ਦੇ ਬੈਂਕਾਂ ‘ਚ ਛੁੱਟੀ 11 ਅਪ੍ਰੈਲ 2024 ਈਦ ਦੇ ਕਾਰਨ ਚੰਡੀਗੜ੍ਹ ਗੰਗਟੋਕ, ਕੋਚੀ ਨੂੰ ਛੱਡ ਪੂਰੇ ਦੇਸ਼ ਵਿੱਚ ਬੈਂਕ ਬੰਦ ਰਿਹਣਗੇ। 13 ਅਪ੍ਰੈਲ 2024 ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। 14 ਅਪ੍ਰੈਲ 2024 ਐਤਵਾਰ ਕਾਰਨ ਬੰਦ ਰਹਿਣਗੇ ਸਾਰੇ ਬੈਂਕ 15 ਅਪ੍ਰੈਲ 2024 ਬੋਹਾਗ ਬਿਹੂ ਅਤੇ ਹਿਮਾਚਲ ਦਿਵਸ ਕਾਰਨ ਗੁਹਾਟੀ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ। 17 ਅਪ੍ਰੈਲ 2024 ਰਾਮ ਨੌਮੀ ਦੇ ਕਾਰਨ ਅਹਿਮਦਾਬਾਦ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਜੈਪੁਰ, ਕਾਨਪੁਰ, ਲਖਨਊ, ਪਟਨਾ, ਰਾਂਚੀ, ਸ਼ਿਮਲਾ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ। 20 ਅਪ੍ਰੈਲ 2024 ਅਗਰਤਲਾ ‘ਚ ਗਰਿਆ ਪੂਜਾ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ। 21 ਅਪ੍ਰੈਲ 2024 ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। 27 ਅਪ੍ਰੈਲ 2024 ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ‘ਚ ਛੁੱਟੀ ਰਹੇਗੀ। 28 ਅਪ੍ਰੈਲ 2024 ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.