
ਬਸੰਤ ਰਿਤੂ ਕਲੱਬ ਨੇ ਕਰਵਾਏ ਅੱਖਾਂ ਦੇ ਮੁਫ਼ਤ ਲੈਂਜ ਵਾਲੇ ਉਪਰੇਸ਼ਨ
- by Jasbeer Singh
- May 15, 2025

ਬਸੰਤ ਰਿਤੂ ਕਲੱਬ ਨੇ ਕਰਵਾਏ ਅੱਖਾਂ ਦੇ ਮੁਫ਼ਤ ਲੈਂਜ ਵਾਲੇ ਉਪਰੇਸ਼ਨ ਰਾਜੇਸ਼ ਸ਼ਰਮਾ ਸੰਸਥਾਪਕ ਕਲੱਬ ਦਾ ਮਾਰਦਰਸ਼ਕ : ਆਕਰਸ਼ ਸ਼ਰਮਾ ਪ੍ਰਧਾਨ ਪਟਿਆਲਾ, 15 ਮਈ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਹਰ ਮਹੀਨੇ ਅੱਖਾਂ ਦੇ ਚੈਕਅੱਪ ਅਤੇ ਉਪਰੇਸ਼ਨ ਕੈਂਪ ਸ੍ਰੀ ਗੁਰੂ ਤੇਗ ਬਹਾਦਰ ਅੱਖਾ ਦਾ ਹਸਪਤਾਲ ਸਾਹਮਣੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਮਨਾਇਆ ਜਾਂਦਾ ਹੈ । ਕੈਂਪ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਵਲੋਂ ਕੀਤੀ ਜਾਂਦੀ ਹੈ, ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਅਮਰੀਸ਼ ਸ਼ਰਮਾ ਨੇ ਆਖਿਆ ਕਿ ਪਿਛਲੇ ਤੀਹ ਸਾਲਾਂ ਤੋਂ ਬਸੰਤ ਰਿਤੂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਕਲੱਬ ਦਾ ਮਾਰ ਦਰਸ਼ਕ ਦਾ ਕੰਮ ਕਰਦੇ ਆ ਰਹੇ ਹਨ ਅਤੇ ਉਹ ਸਾਰੇ ਮੈਂਬਰਾਂ ਲਈ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਲਈ ਉਤਸਾਹਿਤ ਕਰਦੇ ਰਹਿੰਦੇ ਹਨ ਅਤੇ ਰਾਜੇਸ਼ ਸ਼ਰਮਾ ਹੀ ਕਲੱਬ ਦੇ ਸੰਸਥਾਪਕ ਵਜੋਂ ਕਲੱਬ ਦਾ ਹਮੇਸ਼ਾ ਹੀ ਮਾਰਗ ਦਰਸ਼ਕ ਕਰਦੇ ਆ ਰਹੇ ਹਨ ਅਤੇ ਮਾਰਗ ਦਰਸ਼ਕ ਕਰਦੇ ਰਹਿਣਗੇ । ਇਸ ਮਾਸਿਕ ਕੈਂਪ ਵਿੱਚ ਕਲੱਬ ਵੱਲੋਂ ਜਰੂਰਤਮੰਦਾਂ ਦੇ ਅੱਖਾ ਦਾ ਚੈਕਅੱਪ ਕੀਤਾ ਗਿਆ ਅਤੇ ਲੈਂਜ ਵਾਲੇ ਉਪਰੇਸ਼ਨ ਮੁਫ਼ਤ ਕੀਤੇ ਗਏ ਅਤੇ ਉਹਨਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ । ਉਹਨਾਂ ਇਹ ਵੀ ਦੱਸਿਆ ਕਿ ਇਸ ਮਾਸਿਕ ਕੈਂਪ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਵੀ ਲੋਕ ਆ ਕੇ ਇਸ ਕੈਂਪ ਦਾ ਲਾਹਾ ਉਠਾਉਂਦੇ ਹਨ। ਬਸੰਤ ਰਿਤੂ ਕਲੱਬ ਤ੍ਰਿਪੜੀ ਦੇ ਨਾਲ ਸਮੂੰਹ ਤ੍ਰਿਪੜੀ ਬਜਾਰ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਦਾ ਵਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ । ਕਲੱਬ ਵਲੋਂ ਤਿੰਨ ਸਾਲਾਂ ਵਿੱਚ ਲਗਭਗ 300 ਤੋਂ ਵੱਧ ਅੱਖਾਂ ਦੇ ਉਪਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਕੈਂਪ ਵਿੱਚ ਹਰਜੀਤ ਸਿੰਘ, ਮੇਹਰਵਾਨ ਸਿੰਘ ਮਾਗੋ, ਅਸ਼ੋਕ ਨਾਸਰਾ, ਧਰਮਿੰਦਰ ਕੁਮਾਰ, ਮੁਕੇਸ਼ ਸ਼ਰਮਾ, ਸੰਤੋਸ਼ ਲਾਲਵਾਨੀ, ਆਦਿ ਹਾਜਰ ਸਨ ।