ਬੈਂਗੁਲਰੂ ਪੁਲਸ ਨੇ ਕੀਤਾ ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ ਕਰਨ ਵਾਲੇ ਨੂੰ ਗ੍ਰਿਫ਼ਤਾਰ
- by Admin
- July 10, 2025
ਬੈਂਗੁਲਰੂ ਪੁਲਸ ਨੇ ਕੀਤਾ ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ ਕਰਨ ਵਾਲੇ ਨੂੰ ਗ੍ਰਿਫ਼ਤਾਰ ਬੈਂਗਲੁਰੂ, 10 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਵਿਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਲੋਂ ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ ਕੀਤੀਆਂ ਜਾਂਦੀਆਂ ਸਨ। ਕੌਣ ਹੈ ਔਰਤਾਂ ਦੀਆਂ ਨਿਜੀ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਵਾਲਾ ਬੈਂਗਲੁਰੂ ਪੁਲਸ ਵਲੋਂ ਜਿਸ 26 ਸਾਲਾ ਵਿਅਕਤੀ ਨੂੰ ਔਰਤਾਂ ਦੀਆਂ ਨਿਜੀ ਤਸਵੀਰਾਂ ਸੋੋਸ਼ਲ ਮੀਡੀਆ ਤੇ ਅਪਲੋਡ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਗੁਰਦੀਪ ਸਿੰਘ ਵਜੋਂ ਪਛਾਣ ਹੋਈ ਹੈ।ਪ੍ਰਾਪਤ ਜਾਣਕਾਰੀ ਹੋਟਲ ਮੈਨੇਜਮੈਂਟ ਗ੍ਰੈਜੂਏਟ ਵੀ ਹੈ। ਔਰਤ ਦੀ ਸਿ਼ਕਾਇਤ ਤੇ ਕੀਤਾ ਹੈ ਪੁਲਸ ਨੇ ਗੁਰਦੀਪ ਨੂੰ ਗ੍ਰਿਫ਼ਤਾਰ ਬੈਂਗੁਲੁਰੂ ਪੁਲਸ ਨੂੰ ਇਕ ਔਰਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਗਈ ਸੀ ਕਿ ਇਸ ਪੇਜ਼ ਤੇ ਚਰਚ ਸਟਰੀਟ, ਕੋਰਮੰਗਲਾ ਅਤੇ ਹੋਰ ਥਾਵਾਂ ਤੇ ਔਰਤਾਂ ਦੀਆਂ ਵੀਡੀੳਜ ਬਣਾ ਕਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਹਨ, ਜਿਸ ਦੇ ਚਲਦਿਆਂ ਹੀ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਗਿ਼੍ਰਫ਼ਤਾਰ ਕੀਤਾ ਹੈ।
