
ਓਲਡ ਪੁਲਸ ਲਾਈਨਜ਼ ਸਕੂਲ ਦੀ ਭਾਵਨਾ ਨੇ ਦਸਵੀਂ ’ਚ 628 ਅੰਕ ਲੈ ਕੇ ਮੈਰਿਟ ਚ 18ਵਾਂ ਰੈਂਕ ਹਾਸਲ ਕੀਤਾ
- by Jasbeer Singh
- April 19, 2024

ਪਟਿਆਲਾ, 19 ਅਪ੍ਰੈਲ (ਜਸਬੀਰ)-ਕਿਸੇ ਸ਼ਾਇਰ ਨੇ ਖੂਬ ਕਿਹਾ ਕਿ ਹੌਸਲੋਂ ਸੇ ਉਡਾਨ ਨਹੀਂ ਹੋਤੀ, ਮੰਜ਼ਿਲ ਉਹਨੇ ਮਿਲਤੀ ਹੈ ਜਿਨ ਕੇ ਸਪਨਾ ਮੇ ਜਾਨ ਹੋਤੀ ਹੈ। ਇਕ ਦੁਕਾਨ ਵਿਚ ਸੇਲਜ਼ਮੈਨ ਦੀ ਨੌਕਰੀ ਕਰਨ ਵਾਲੇ ਸੋਨੂੰ ਅਤੇ ਘਰੇਲੂ ਸਰੋਜ ਦੀ ਬੇਟੀ ਨੇ ਸੱਚ ਕਰ ਦਿਖਾਇਆ ਹੈ ਕਿ ਉਸ ਨੇ ਪੰਜਾਬ ਦੇ ਦਸਵੀਂ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਵਿਚ ਥਾਂ ਬਣਾਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਓਲਡ ਪੁਲਸ ਲਾਈਨਜ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਨਾ ਨੇ 650 ਅੰਕਾਂ ਵਿਚੋਂ 628 ਅੰਕ (96.62 ਫੀਸਦੀ) ਲੈ ਕੇ ਰਾਜ ਵਿਚ 18 ਵਾਂ ਰੈਂਕ ਹਾਸਲ ਕੀਤਾ ਹੈ। ਸਕੂਲ ਦੀ ਪਿ੍ਰੰਸੀਪਲ ਮਨਦੀਪ ਕੌਰ ਅੰਟਾਲ, ਕਲਾਸ ਟੀਚਰ ਮੋਹਿੰਦਰਵੀਰ ਕੌਰ ਅਤੇ ਸਮੁੱਚੇ ਸਟਾਫ ਨੇ ਸਕੂਲ ਵਿਚ ਭਾਵਨਾ ਤੇ ਇਸ ਦੇ ਮਾਪਿਆਂ ਦਾ ਸਨਮਾਨ ਕੀਤਾ। ਇਸ ਮੌਕੇ ਪਿ੍ਰੰਸੀਪਲ ਅੰਟਾਲ ਨੇ ਦੱਸਿਆ ਕਿ ਸਕੂਲ ਦੇ ਕਲਾਸ ਟੀਚਰ ਮੋਹਿੰਦਰਵੀਰ ਕੌਰ ਅਤੇ ਸਮੁੱਚੇ ਸਟਾਫ ਬਹੁਤ ਹੀ ਮਿਹਨਤੀ ਹਨ, ਜਿਹੜੇ ਸਾਰੇ ਬੱਚਿਆਂ ਨੂੰ ਉਚ ਸਿੱਖਿਆ ਪ੍ਰਦਾਨ ਕਰ ਰਹੇ ਹਨ। ਅੰਟਾਲ ਅਨੁਸਾਰ ਇਹ ਲੜਕੀ ਦੀ ਆਪਣੀ ਵੀ ਮਿਹਨਤ ਹੈ ਅਤੇ ਦੋ ਸਾਲ ਪਹਿਲਾਂ ਅੱਠਵੀਂ ਕਲਾਸ ਵਿਚ ਸਿਰਫ 2 ਨੰਬਰਾਂ ਪਿੱਛੇ ਰਹਿ ਗਈ ਸੀ। ਸਟਾਫ ਵਲੋਂ ਹੋਰ ਮਿਹਨਤ ਕਰਾਉਣ ਤੋਂ ਬਾਅਦ ਅੱਜ ਇਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਪਿੰ੍ਰਸੀਪਲ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਆਇਆ ਹੈ ਅਤੇ ਭਾਵਨਾ ਤੋਂ ਇਲਾਵਾ 8 ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ 94 ਫੀਸਦੀ, ਭਾਵਨਾ 96.6 ਫੀਸਦੀ, ਕਾਜਲ 92.6 ਫੀਸਦੀ, ਮਨਜੋਤ ਕੌਰ 92.4 ਫੀਸਦੀ, ਪ੍ਰਾਚੀ 92.7 ਫੀਸਦੀ, ਰਿਤਿਕਾ 92.1 ਫੀਸਦੀ, ਸਿਮਰਨ 90.4 ਫੀਸਦੀ, ਤਰਨਪ੍ਰੀਤ 90.3 ਫੀਸਦੀ ਅਤੇ 80 ਤੋਂ 90 ਫੀਸਦੀ ਅੰਕ ਲੈਣ ਵਾਲਿਆਂ ਦੀ ਗਿਣਤੀ 31 ਹੈ। ਕਲਾਸ ਦੀ ਇੰਚਾਰਜ ਅਤੇ ਸਾਇੰਸ ਅਧਿਆਪਕ ਮੋਹਿੰਦਰਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਆਪਣਾ ਖੁੱਦ ਦਾ ਬੱਚਾ ਹੀ ਮੈਰਿਟ ਵਿਚ ਆ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸੇ ਵਿਦਿਆਰਥਣ ਨੇ ਐਨ. ਐਮ. ਐਮ. ਐਸ. ਦੀ ਪ੍ਰੀਖਿਆ ਵਿਚ ਵੀ ਪੰਜਾਬ ਵਿਚ 7ਵਾਂ ਤੇ ਜ਼ਿਲਾ ਪਟਿਆਲਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਮੌਕੇ ਸਕੂਲ ਦੀ ਵਿਦਿਆਰਥਣ ਭਾਵਨਾ ਨੇ ਕਿਹਾ ਕਿ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ। ਉਸ ਨੇ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਆਪਣੇ ਹਾਰਡ ਵਰਕ ਕਰਕੇ ਹੀ ਇਥੇ ਪੁੱਜੀ ਹੈ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਮਨਦੀਪ ਕੌਰ ਅੰਟਾਲ ਨੇ ਸਕੂਲ ਵਲੋਂ 5100 ਰੁਪਏ ਦਿੱਤੇ। ਇਸ ਤੋਂ ਇਲਾਵਾ ਕਲਾਸ ਇੰਚਾਰਜ ਮੋਹਿੰਦਰਵੀਰ ਕੌਰ ਅਤੇ ਸਾਇੰਸ ਅਧਿਆਪਕ ਨੇ ਭਾਵਨਾ ਵਲੋਂ ਸਾਇੰਸ ਵਿਸ਼ੇ ਵਿਚ 100 ਫੀਸਦੀ ਅੰਕ ਲੈਣ ’ਤੇ ਨਿੱਜੀ ਤੌਰ ’ਤੇ 2100 ਰੁਪਏ ਇਨਾਮ ਵਜੋਂ ਭਾਵਨਾ ਨੂੰ ਦਿੱਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਇੰਸ ਮਿਸਟ੍ਰੈਸ ਅਤੇ ਕਲਾਸ ਇੰਚਾਰਜ ਮੋਹਿੰਦਰ ਵੀਰ ਕੌਰ, ਮੈਥ ਦੇ ਅਧਿਆਪਕ ਸਰਬਜੀਤ ਸਿੰਘ, ਰਜਨੀ ਬਾਲਾ ਪੰਜਾਬੀ, ਨੀਤੂ ਸ਼ੋਰੀ ਹਿੰਦੀ, ਪਰਵਿੰਦਰ ਬੋਪਾਰਾਏ ਅੰਗਰੇਜੀ, ਹਰਜਿੰਦਰ ਕੌਰ ਸੋਸ਼ਲ ਸਾਇੰਸ ਆਦਿ ਹਾਜ਼ਰ ਸਨ।