post

Jasbeer Singh

(Chief Editor)

National

ਦੇਸ਼ `ਚ ਮੁਫਤ ਦਵਾਈ ਵੰਡ `ਚ ਬਿਹਾਰ ਚੋਟੀ `ਤੇ

post-img

ਦੇਸ਼ `ਚ ਮੁਫਤ ਦਵਾਈ ਵੰਡ `ਚ ਬਿਹਾਰ ਚੋਟੀ `ਤੇ ਪਟਨਾ, 3 ਦਸੰਬਰ 2025 : ਬਿਹਾਰ ਪਿਛਲੇ ਇਕ ਸਾਲ ਤੋਂ ਮਰੀਜ਼ਾਂ ਨੂੰ ਮੁਫਤ ਦਵਾਈ ਮੁਹੱਈਆ ਕਰਵਾਉਣ ਦੇ ਮਾਮਲੇ `ਚ ਦੇਸ਼ ਵਿਚ ਪਹਿਲੇ ਨੰਬਰ `ਤੇ ਬਣਿਆ ਹੋਇਆ ਹੈ। ਸਰਕਾਰ ਕਰ ਰਹੀ ਹੈ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਤੇਜੀ ਨਾਲ ਮਜ਼ਬੂਤ ਸਿਹਤ ਵਿਭਾਗ ਅਨੁਸਾਰ ਸੂਬੇ ਭਰ ਦੇ ਮੈਡੀਕਲ ਕਾਲਜਾਂ ਤੋਂ ਲੈ ਕੇ ਪਿੰਡਾਂ ਦੇ ਮੁੱਢਲੇ ਸਿਹਤ ਕੇਂਦਰਾਂ ਤਕ ਦਵਾਈਆਂ ਲਗਾਤਾਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਕਾਰਨ ਇਹ ਸਫਲਤਾ ਮਿਲੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਭੀਰ ਬੀਮਾਰੀਆਂ ਤੋਂ ਲੈ ਕੇ ਸਰਦੀ, ਖਾਂਸੀ ਤੇ ਬੁਖਾਰ ਵਰਗੇ ਆਮ ਰੋਗਾਂ ਦੇ ਇਲਾਜ ਤਕ ਸਰਕਾਰ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਮਾਸਿਕ ਰੈਂਕਿੰਗ ਵਿਚ ਬਿਹਾਰ ਨੇ ਕੀਤਾ ਸੀ ਪਹਿਲਾ ਸਥਾਨ ਹਾਸਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਮਾਸਿਕ ਰੈਂਕਿੰਗ ਵਿਚ ਬਿਹਾਰ ਨੇ ਪਿਛਲੇ ਸਾਲ ਅਕਤੂਬਰ `ਚ 79.34 ਅੰਕਾਂ ਦੇ ਨਾਲ ਰਾਜਸਥਾਨ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਸ ਵੇਲੇ ਤੋਂ ਲਗਾਤਾਰ ਇਸ ਸਥਾਨ `ਤੇ ਬਣਿਆ ਹੋਇਆ ਹੈ। ਇਸ ਸਾਲ ਅਕਤੂਬਰ ਵਿਚ ਮੁੜ ਬਿਹਾਰ ਨੇ 81.35 ਅੰਕ ਪ੍ਰਾਪਤ ਕਰ ਕੇ ਚੋਟੀ ਦਾ ਸਥਾਨ ਬਰਕਾਰ ਰੱਖਿਆ ਹੈ। ਰਾਜਸਥਾਨ 77.77 ਅੰਕਾਂ ਦੇ ਨਾਲ ਦੂਜੇ ਅਤੇ ਪੰਜਾਬ 71.80 ਅੰਕਾਂ ਦੇ ਨਾਲ ਤੀਜੇ ਸਥਾਨ `ਤੇ ਹੈ।

Related Post

Instagram