Bigg Boss OTT 3: ਸਲਮਾਨ ਖਾਨ ਦੀ ਗੱਦੀ ਸੰਭਾਲਣਗੇ Elvish Yadav ਤੇ ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ ਸੰਭਾਲੇਗੀ ਇਹ ਜ
- by Aaksh News
- April 22, 2024
ਬਿੱਗ ਬੌਸ ਓਟੀਟੀ 3 ਲਈ ਕੁਝ ਨਾਂ ਸਾਹਮਣੇ ਆਏ ਹਨ। ਪਰ ਨਿਰਮਾਤਾਵਾਂ ਵੱਲੋਂ ਇਸ ਬਾਰੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਹੁਣ ਮੁਕਾਬਲੇਬਾਜ਼ਾਂ ਦੇ ਨਾਵਾਂ ਚ ਬਿੱਗ ਬੌਸ ਓਟੀਟੀ 2 ਦੇ ਤਿੰਨ ਮਸ਼ਹੂਰ ਮੁਕਾਬਲੇਬਾਜ਼ਾਂ ਦੇ ਨਾਂ ਸਾਹਮਣੇ ਆਏ ਹਨ, ਜੋ ਸਲਮਾਨ ਖਾਨ ਦੇ ਸ਼ੋਅ ਚ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰ ਆ ਸਕਦੇ ਹਨ। ਸਲਮਾਨ ਖਾਨ ਇਨ੍ਹੀਂ ਦਿਨੀਂ ਸੁਰਖੀਆਂ ਚ ਹਨ। ਇਕ ਪਾਸੇ ਜਿੱਥੇ ਉਹ ਆਪਣੇ ਘਰ ਦੇ ਬਾਹਰ ਹੋਈ ਫਾਇਰਿੰਗ ਅਤੇ ਇਸ ਨਾਲ ਜੁੜੇ ਅਪਡੇਟਸ ਨੂੰ ਲੈ ਕੇ ਸੁਰਖੀਆਂ ਚ ਹੈ, ਉਥੇ ਹੀ ਭਾਈਜਾਨ ਬਿੱਗ ਬੌਸ ਓਟੀਟੀ 3 ਨੂੰ ਲੈ ਕੇ ਵੀ ਸੁਰਖੀਆਂ ਚ ਹੈ।ਪਿਛਲੇ ਸਾਲ ਰਿਲੀਜ਼ ਹੋਇਆ ਬਿੱਗ ਬੌਸ OTT 2 ਕਈ ਕਾਰਨਾਂ ਕਰ ਕੇ ਲਾਈਮਲਾਈਟ ਚ ਰਿਹਾ। ਜਿੱਥੇ ਐਲਵਿਸ਼ ਯਾਦਵ ਦੀ ਵਾਈਲਡ ਕਾਰਡ ਐਂਟਰੀ ਨੇ ਸ਼ੋਅ ਦੀ ਟੀਆਰਪੀ ਵਧਾ ਦਿੱਤੀ, ਉੱਥੇ ਹੀ ਲੋਕਾਂ ਨੇ ਅਭਿਸ਼ੇਕ ਅਤੇ ਮਨੀਸ਼ਾ ਦੀ ਦੋਸਤੀ ਨੂੰ ਕਾਫੀ ਪਸੰਦ ਕੀਤਾ। ਬਿੱਗ ਬੌਸ 17 ਵੀ ਇਸ ਸਾਲ ਜਨਵਰੀ ਚ ਖਤਮ ਹੋਇਆ ਸੀ। ਹੁਣ ਮੇਕਰਸ ਬਿੱਗ ਬੌਸ ਓਟੀਟੀ 3 ਲਈ ਪ੍ਰਤੀਯੋਗੀਆਂ ਦੀ ਤਲਾਸ਼ ਕਰ ਰਹੇ ਹਨ।ਬਿੱਗ ਬੌਸ ਓਟੀਟੀ 2 ਦੇ ਪ੍ਰਤੀਯੋਗੀ ਜਮਾਉਣਗੇ ਰੰਗ!ਬਿੱਗ ਬੌਸ ਓਟੀਟੀ 3 ਲਈ ਕੁਝ ਨਾਂ ਸਾਹਮਣੇ ਆਏ ਹਨ। ਪਰ ਨਿਰਮਾਤਾਵਾਂ ਵੱਲੋਂ ਇਸ ਬਾਰੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਹੁਣ ਮੁਕਾਬਲੇਬਾਜ਼ਾਂ ਦੇ ਨਾਵਾਂ ਚ ਬਿੱਗ ਬੌਸ ਓਟੀਟੀ 2 ਦੇ ਤਿੰਨ ਮਸ਼ਹੂਰ ਮੁਕਾਬਲੇਬਾਜ਼ਾਂ ਦੇ ਨਾਂ ਸਾਹਮਣੇ ਆਏ ਹਨ, ਜੋ ਸਲਮਾਨ ਖਾਨ ਦੇ ਸ਼ੋਅ ਚ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰ ਆ ਸਕਦੇ ਹਨ।ਸਲਮਾਨ ਦੀ ਥਾਂ ਲੈਣਗੇ ਅਲਵਿਸ਼ ਤੇ ਅਭਿਸ਼ੇਕ?ਨਿਊਜ਼ 18 ਦੀ ਰਿਪੋਰਟ ਮੁਤਾਬਕ ਬਿੱਗ ਬੌਸ ਓਟੀਟੀ 3 ਚ ਐਲਵੀਸ਼ ਯਾਦਵ, ਮਨੀਸ਼ਾ ਰਾਣੀ ਅਤੇ ਅਭਿਸ਼ੇਕ ਮਲਹਾਨ ਨੂੰ ਮੈਂਟਰ ਵਜੋਂ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬਿੱਗ ਬੌਸ 14 ਲਈ ਹਿਨਾ ਖਾਨ ਤੇ ਗੌਹਰ ਖਾਨ ਦਾ ਨਾਂ ਸਲਾਹਕਾਰ ਵਜੋਂ ਸਾਹਮਣੇ ਆਇਆ ਸੀ।ਸ਼ੋਅ ਦੇ ਮੈਂਟਰ ਹੋਣ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਲਵਿਸ਼ ਯਾਦਵ ਅਤੇ ਅਭਿਸ਼ੇਕ ਮਲਹਾਨ ਵੀਕੈਂਡ ਸ਼ੋਅ ਨੂੰ ਹੋਸਟ ਕਰ ਸਕਦੇ ਹਨ। ਜਿਸ ਤਰ੍ਹਾਂ ਅਰਬਾਜ਼ ਖਾਨ ਅਤੇ ਸੋਹੇਲ ਖਾਨ ਬਿੱਗ ਬੌਸ 17 ਦੇ ਵੀਕੈਂਡ ਐਪੀਸੋਡਾਂ ਦੀ ਮੇਜ਼ਬਾਨੀ ਕਰਦੇ ਸਨ, ਉਸੇ ਤਰ੍ਹਾਂ ਐਲਵਿਸ਼ ਅਤੇ ਅਭਿਸ਼ੇਕ ਬਿੱਗ ਬੌਸ ਓਟੀਟੀ 3 ਦੇ ਵੀਕੈਂਡ ਐਪੀਸੋਡਾਂ ਨੂੰ ਹੋਸਟ ਕਰ ਸਕਦੇ ਹਨ। ਹਾਲਾਂਕਿ, ਨਿਰਮਾਤਾਵਾਂ ਤੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.