
Entertainment / Information
0
ਬਿਪਾਸ਼ਾ ਬਾਸੂ ਨੇ ਇੰਸਟਾਗ੍ਰਾਮ ’ਤੇ ਆਪਣੀ ਧੀ ਦੇਵੀ ਦੀ ਵੀਡੀਓ ਸਾਂਝੀ ਕੀਤੀ
- by Aaksh News
- June 5, 2024

ਬੌਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਸੋਸ਼ਲ ਮੀਡੀਆ ’ਤੇ ਆਪਣੀ ਧੀ ਨਾਲ ਪਿਆਰੇ ਪਲਾਂ ਦੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਆਪਣੀ ਧੀ ਦੇਵੀ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ ਦਿੱਤੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘ਮਿਊਜ਼ਿਕ ਟਾਈਮ ਵਿਦ ਮੰਮਾ।’ ਇਸ ਦੇ ਨਾਲ ਹੀ ਉਸ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦੇਵੀ ਨੇ ਸਫੈਦ ਫਰਾਕ ਪਾਈ ਹੋਈ ਹੈ। ਜ਼ਿਕਰਯੋਗ ਹੈ ਕਿ ਬਿਪਾਸ਼ਾ ‘ਰਾਜ਼’ ਤੇ ‘ਜਿਸਮ’ ਵਰਗੀਆਂ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਕਰਕੇ ਜਾਣੀ ਜਾਂਦੀ ਹੈ। ਉਸ ਨੇ ਇਕ ਸਾਲ ਡੇਟਿੰਗ ਕਰਨ ਮਗਰੋਂ ਕਰਨ ਸਿੰਘ ਗਰੋਵਰ ਨਾਲ ਅਪਰੈਲ 2016 ਵਿੱਚ ਵਿਆਹ ਕਰਵਾ ਲਿਆ ਸੀ। ਇਸ ਮਗਰੋਂ ਜੋੜੇ ਦੇ ਘਰ 12 ਨਵੰਬਰ 2022 ਨੂੰ ਧੀ ਦਾ ਆਗਮਨ ਹੋਇਆ ਸੀ।