
National
0
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਮੀਟਿੰਗ ਵਿਚੋਂ ਗੈਰ ਹਾਜਰੀ ਨੇ ਕੀਤਾ ਜਾਖੜ ਦੇ ਅਸਤੀਫੇ ਦੀ ਕਿਆਸਰਾਈਆਂ ਨੂੰ ਜਨਮ
- by Jasbeer Singh
- September 27, 2024

ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਮੀਟਿੰਗ ਵਿਚੋਂ ਗੈਰ ਹਾਜਰੀ ਨੇ ਕੀਤਾ ਜਾਖੜ ਦੇ ਅਸਤੀਫੇ ਦੀ ਕਿਆਸਰਾਈਆਂ ਨੂੰ ਜਨਮ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵੱਲੋਂ ਪੰਚਾਇਤੀ ਚੋਣਾਂ ਲਈ ਰਣਨੀਤੀ ਬਣਾਉਣ ਲਈ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਜਾਖੜ ਦੇ ਗੈਰ-ਹਾਜ਼ਰ ਰਹਿਣ ਦੇ ਚਲਦਿਆਂ ਪੈਦਾ ਹੋਈਆਂ ਜਾਖੜ ਦੇ ਅਸਤੀਫੇ ਦੀਆਂ ਕਿਆਸਰਾਈਆਂ ਨੂੰ ਉਸ ਸਮੇਂ ਵਿਰਾਮ ਮਿਲਿਆ ਜਦੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਸੁਨੀਲ ਜਾਖੜ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਕਿਆਸਰਾਈਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਵਜੋਂ ਉਹ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਇਹ ਵਿਰੋਧੀ ਪਾਰਟੀਆਂ ਵੱਲੋਂ ਫੈਲਾਇਆ ਜਾ ਰਿਹਾ ਸਰਾਸਰ ਝੂਠਾ ਪ੍ਰਚਾਰ ਹੈ।