post

Admin

(Chief Editor)

Crime

ਨਾਭਾ ਹਲਕੇ ਦੇ ਪਿੰਡ ਦੋਦਾ ਨੇੜੇ ਮਿਲੀ ਅਣਪਛਾਤੀ ਔਰਤ ਦੀ ਲਾਸ

post-img

ਨਾਭਾ ਹਲਕੇ ਦੇ ਪਿੰਡ ਦੋਦਾ ਨੇੜੇ ਮਿਲੀ ਅਣਪਛਾਤੀ ਔਰਤ ਦੀ ਲਾਸ -ਪੁਲਸ ਜਾਂਚ ਚ ਜੁਟੀ ਨਾਭਾ 30 ਜੂਨ : ਪਿੰਡ ਦੋਦਾ ਦੇ ਨਜ਼ਦੀਕ ਨਾਭਾ-ਮਲੇਰਕੋਟਲਾ ਰੋਡ ਤੇ ਪਿੰਡ ਦੋਦਾ ਦੇ ਨਜ਼ਦੀਕ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਔਰਤ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਔਰਤ ਦੇ ਸਿਰ ਦੇ ਉੱਪਰ ਗਹਿਰੀ ਸੱਟ ਦਾ ਨਿਸ਼ਾਨ ਸੀ ਅਤੇ ਕੋਲ ਰੱਸਾ ਵੀ ਪਿਆ ਸੀ ਅਤੇ ਔਰਤ ਦੀਆਂ ਚੱਪਲਾਂ ਵੀ ਨਜ਼ਦੀਕ ਪਈਆਂ ਸਨ। ਇਸ ਔਰਤ ਦਾ ਕਤਲ ਕਿਉਂ ਅਤੇ ਕਿਸ ਨੇਂ ਕੀਤਾ ਅਤੇ ਇਹ ਕਿੱਥੇ ਦੇ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਸੈਰ ਕਰਨ ਦੇ ਲਈ ਜਾ ਰਹੇ ਸਨ।ਇਸ ਮੌਕੇ ਤੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕੀ ਇਸ ਔਰਤ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਇਸ ਔਰਤ ਦਾ ਕਤਲ ਹੋਇਆ ਲਗਦਾ ਹੈ ਇਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਹਨ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਲਾਸ਼ ਇਥੇ ਕਿਵੇਂ ਆਈ ਅਤੇ ਕਿਸ ਵੱਲੋਂ ਇਸ ਦਾ ਕਤਲ ਕੀਤਾ ਗਿਆ, ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਹਸਪਤਾਲ ਦੀ ਮੋਸਚਰੀ ਵਿੱਚ ਰੱਖਵਾ ਦਿੱਤੀ ਹੈ ਅਤੇ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰ ਰਹੇ ਹਾਂ।

Related Post

Instagram