post

Jasbeer Singh

(Chief Editor)

Punjab

ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ

post-img

ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ ਬੁਢਲਾਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ ਵਿੱਚ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਦੌਰਾਨ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਦੀ ਹੋਈ ਮੌਤ ਹੋ ਗਈ। ਜਾਂਚ ਦਫ਼ਤਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਸ਼ਨੀਵਾਰ 19 ਅਕਤੂਬਰ ਰਾਤ ਦੇ ਕਰੀਬ 1 ਵਜੇ ਇੱਕ ਖਤਰਨਾਕ ਸੜਕ ਹਾਦਸਾ ਵਾਪਰਿਆ। ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ’ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫ਼ਤਾਰ ਨਿਸ਼ਾਨ ਟਾਈਟਨ ਪਿਕਅਪ ਟਰੱਕ ਦੇ ਡਰਾਈਵਰ ਦੁਆਰਾ ਰਾਜਿੰਦਰ ਸਿੰਘ ਦੀ ਕਾਰ ਨੂੰ ਤੇਜ਼ ਟੱਕਰ ਲਗਾ ਦਿੱਤੀ ਅਤੇ ਰਾਜਿੰਦਰ ਸਿੰਘ ਦੀ ਕਾਰ ਦੇ ਅੱਗੇ ਇੱਕ ਬੀਸੀ ਟਰਾਂਜ਼ਿਟ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾਉਣ ਬਾਅਦ ਰਾਜਿੰਦਰ ਸਿੰਘ ਦੀ ਮੌਤ ਹੋ ਗਈ। ਪਿਕਅੱਪ ਡਰਾਈਵਰ ਪੁਲਿਸ ਤੋਂ ਭੱਜ ਰਿਹਾ ਸੀ।ਰਿਪੋਰਟਾਂ ਮੁਤਾਬਕ ਪਤਾ ਲੱਗਿਆ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਹੇ ਸਨ, ਜਿਸ ਨੂੰ ਕੋਰਟਨੀ ਸਟ੍ਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿ ਡਗਲਸ ਅਤੇ ਹਮਬੋਲਟ ਦੇ ਇੰਟਰਸੈਕਸ਼ਨ ਦੇ ਨੇੜੇ ਵਾਪਰੇ ਭਿਆਨਕ ਹਾਦਸੇ ਦੇ ਮੁਲਜ਼ਮ ਪਿਕਅੱਪ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਬੋਹਾ ਖੇਤਰ ਵਾਸੀ, ਸਮਾਜਿਕ ਆਗੂ, ਦੁਕਾਨਦਾਰ ਭਰਾ, ਰਾਜਨੀਤੀਵਾਨ, ਪੁਲਿਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਮ੍ਰਿਤਕ ਨੌਜਵਾਨ ਦੇ ਘਰ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

Related Post