ਪਠਾਨਕੋਟ ਤੇ ਗੁਰਦਾਸਪੁਰ ਦੇ ਸਕੂਲਾਂ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ
- by Jasbeer Singh
- January 23, 2026
ਪਠਾਨਕੋਟ ਤੇ ਗੁਰਦਾਸਪੁਰ ਦੇ ਸਕੂਲਾਂ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਗੁਰਦਾਸਪੁਰ/ਪਠਾਨਕੋਟ, 23 ਜਨਵਰੀ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਤੇ ਪਠਾਨਕੋਟ ਦੇ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਮਿਲਣ ਦੇ ਚਲਦਿਆਂ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਹੈ। ਧਮਕੀ ਮਿਲਦਿਆਂ ਹੀ ਪੁਲਸ ਨੇ ਸਕੂਲਾਂ ਨੂੰ ਘੇਰਿਆ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਜੋ ਧਮਕੀ ਦਿੱਤੀ ਗਈ ਹੈ ਇਕ ਵਾਰ ਫਿਰ ਈਮੇਲ ਭੇਜ ਕੇ ਹੀ ਦਿੱਤੀ ਗਈ ਹੈ। ਗੁਰਦਾਸਪੁਰ ਤੇ ਪਠਾਨਕੋਟ ਦੇ ਜਿਨ੍ਹਾਂ ਸਕੂਲਾਂ ਨੂੰ ਉਪਰੋਕਤ ਧਮਕੀ ਦਿੱਤੀ ਗਈ ਹੈ ਦਾ ਪਤਾ ਚਲਦਿਆਂ ਹੀ ਪੁਲਸ ਵਲੋਂ ਸਕੂਲਾਂ ਨੂੰ ਘੇਰ ਪਾ ਲਿਆ ਗਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਦਿਆਂ ਬੱਚਿਆਂ ਨੂੰ ਛੁੱਟੀ ਕਰਕੇ ਘਰਾਂ ਭੇਜ ਦਿੱਤਾ ਗਿਆ। ਕਿਹੜਾ ਸਕੂਲ ਹੈ ਗੁਰਦਾਸਪੁਰ ਦਾ ਜਿਸਨੂੰ ਧਮਕੀ ਮਿਲੀ ਹੈ ਜਾਣਕਾਰੀ ਅਨੁਸਾਰ ਪਠਾਨਕੋਟ ਤੇ ਗੁਰਦਾਸਪੁਰ ਦੇ ਜਿਨ੍ਹਾਂ ਸਕੂਲਾਂ ਨੂੰ ਬੰੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਦੇ ਵਿਚ ਗੁਰਦਾਸਪੁਰ ਦਾ ਜੀਆ ਲਾਲ ਮਿੱਤਲ ਡੀ. ਏ. ਵੀ. ਸਕੂਲ ਸ਼ਾਮਲ ਹੈ। ਬੰਬ ਸਕੁਐਡ ਅਤੇ ਪੁਲਸ ਟੀਮਾਂ ਸਕੂਲਾਂ ਨੂੰ ਘੇਰਾ ਪਾ ਕੇ ਜਾਂਚ ਕਰ ਰਹੀਆਂ ਹਨ। ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ, ਪਰ ਪੁਲਿਸ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
