post

Jasbeer Singh

(Chief Editor)

crime

ਪ੍ਰੇਮੀ ਨੇ ਕੀਤਾ ਪੇ੍ਰਮਿਕਾ ਦੇ ਮਾਮੇ ਦਾ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ

post-img

ਪ੍ਰੇਮੀ ਨੇ ਕੀਤਾ ਪੇ੍ਰਮਿਕਾ ਦੇ ਮਾਮੇ ਦਾ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਜਗਰਾਉਂ : ਪੰਜਾਬ ਦੇ ਮਹਾਨਗਰ ਲੁਧਿਆਣਾ ਅਧੀਨ ਆਉਂਦੇ ਜਗਰਾਉਂ ਸ਼ਹਿਰ ਦੇ ਸੁਭਾਸ਼ ਗੇਟ ਨੇੜੇ ਰਹਿਣ ਵਾਲੇ ਸੰਜੀਵ ਸ਼ਰਮਾ (52) ਨਾਂ ਦੇ ਵਿਅਕਤੀ ਦਾ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਕਤਲ ਕਰ ਦਿਤਾ ਗਿਆ। ਮੁਲਜ਼ਮ ਦੀ ਪਛਾਣ ਰਿਸ਼ਵ ਜੈਨ ਵਜੋਂ ਹੋਈ ਹੈ ਜੋ ਕਿ ਸ਼ਹਿਰ ਦੇ ਮਸ਼ਹੂਰ ਜੈਨ ਪਰਿਵਾਰ ਦਾ ਇਕਲੌਤਾ ਪੁੱਤਰ ਹੈ । ਥਾਣਾ ਸਿਟੀ ਵਿੱਚ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਦੇਰ ਸ਼ਾਮ ਮੇਨ ਬਾਜ਼ਾਰ ਦੀ ਇਕ ਮਸ਼ਹੂਰ ਕੱਪੜਿਆਂ ਦੀ ਦੁਕਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ । ਰਿਸ਼ਵ ਜੈਨ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੇ ਨਾਵਾਂ ਦੀ ਅਜੇ ਤਕ ਪੁਸ਼ਟੀ ਨਹੀਂ ਹੋ ਸਕੀ । ਰਿਸ਼ਵ ਜੈਨ ਦੇ ਸੰਜੀਵ ਸ਼ਰਮਾ ਦੀ 24 ਸਾਲਾ ਭਾਣਜੀ ਨਾਲ ਪ੍ਰੇਮ ਸਬੰਧ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਰਿਸ਼ਵ ਜੈਨ ਨੂੰ ਕਾਫ਼ੀ ਸਮਾਂ ਪਹਿਲਾਂ ਪਰਿਵਾਰ ਨੇ ਬੇਦਖ਼ਲ ਕਰ ਦਿੱਤਾ ਸੀ।ਦੋ ਦਿਨ ਪਹਿਲਾਂ ਰਿਸ਼ਵ ਆਪਣੀ ਪ੍ਰੇਮਿਕਾ ਦੇ ਘਰ ਗਿਆ ਅਤੇ ਪ੍ਰੇਮਿਕਾ ਨੂੰ ਲੈ ਕੇ ਦਿੱਤੀ ਐਕਟਿਵਾ, ਮੋਬਾਈਲ ਅਤੇ ਹੋਰ ਚੀਜ਼ਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਰਿਸ਼ਵ ਦੀ ਘਰ `ਚ ਮੌਜੂਦ ਆਪਣੀ ਪ੍ਰੇਮਿਕਾ ਦੇ ਮਾਮੇ ਸੰਜੀਵ ਸ਼ਰਮਾ ਨਾਲ ਵੀ ਬਹਿਸ ਹੋ ਗਈ ਅਤੇ ਉਥੇ ਉਸ ਨੇ ਸੰਜੀਵ ਨੂੰ ਰਾਤ ਤੱਕ ਦੇਖ ਲੈਣ ਦੀ ਧਮਕੀ ਦਿੱਤੀ ।ਜਿਵੇਂ ਹੀ ਸੰਜੀਵ ਸਿਨੇਮਾ ਦੇਰ ਰਾਤ ਕੰਮ ਤੋਂ ਘਰ ਜਾਣ ਲੱਗਾ ਤਾਂ ਕੁਝ ਦੂਰੀ `ਤੇ ਰਿਸ਼ਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੰਜੀਵ `ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਉਥੇ ਹੀ ਲਹੂ-ਲੁਹਾਨ ਛੱਡ ਦਿੱਤਾ। ਹਮਲੇ ਵਿਚ ਸੰਜੀਵ ਦੀ ਮੌਕੇ `ਤੇ ਹੀ ਮੌਤ ਹੋ ਗਈ ।

Related Post