go to login
post

Jasbeer Singh

(Chief Editor)

National

ਸਿ਼ਵਾਜੀ ਦੀ ਮੂਰਤੀ ਢਾਹੁਣ ਦੇ ਮਾਮਲੇ ਵਿੱਚ ਯੂਪੀ ਤੋਂ ਬਿਲਡਰ ਗ੍ਰਿਫ਼ਤਾਰ

post-img

ਸਿ਼ਵਾਜੀ ਦੀ ਮੂਰਤੀ ਢਾਹੁਣ ਦੇ ਮਾਮਲੇ ਵਿੱਚ ਯੂਪੀ ਤੋਂ ਬਿਲਡਰ ਗ੍ਰਿਫ਼ਤਾਰ ਘਟੀਆ ਸਮੱਗਰੀ ਦੀ ਵਰਤੋਂ ਕਰਨ ਦਾ ਦੋਸ਼ ਮੰੁਬਈ : ਭਾਰਤ ਦੇ ਸੂਬੇ ਮਹਾਰਾਸ਼ਟਰ ਦੇ ਸਿੰਧੂਦੁਰਗ ਜਿ਼ਲੇ ਦੇ ਇੱਕ ਕਿਲੇ `ਚ ਛਤਰਪਤੀ ਸਿ਼ਵਾਜੀ ਮਹਾਰਾਜ ਦੀ ਮੂਰਤੀ ਬਣਾਉਣ `ਚ ਸ਼ਾਮਲ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ । ਹਾਲ ਹੀ `ਚ ਛਤਰਪਤੀ ਸਿ਼ਵਾਜੀ ਮਹਾਰਾਜ ਦੀ ਮੂਰਤੀ ਨੂੰ ਢਾਹੇ ਜਾਣ ਤੋਂ ਬਾਅਦ ਸੂਬੇ `ਚ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤੇ ਗਏ ਪਰਸ਼ੂਰਾਮ ਰਾਮਨਰੇਸ਼ ਯਾਦਵ ਨੇ ਮਰਾਠਾ ਯੋਧਾ ਸਿ਼ਵਾਜੀ ਦੀ 35 ਫੁੱਟ ਉੱਚੀ ਮੂਰਤੀ ਬਣਾਉਣ ਸਮੇਂ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਸੀ । ਉਸ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਢਾਹੁਣ ਵਿਚ ਯਾਦਵ ਦੀ ਭੂਮਿਕਾ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਹੈ। ਅਧਿਕਾਰੀ ਨੇ ਦੱਸਿਆ ਕਿ ਯਾਦਵ ਨੂੰ ਵੱਖਰੇ ਹਿੱਸੇ ਜੋੜ ਕੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ । ਪੁਲਿਸ ਨੇ ਕਿਹਾ ਕਿ ਨਿਰਮਾਤਾ ਨੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਬਣਾਉਣ ਲਈ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਅਤੇ `ਵੈਲਡਿੰਗ` ਕਰਕੇ ਮੂਰਤੀ ਦੇ ਵੱਖ-ਵੱਖ ਹਿੱਸਿਆਂ ਨੂੰ ਸਹੀ ਢੰਗ ਨਾਲ ਨਹੀਂ ਜੋੜਿਆ। ਉਸ ਨੇ ਦੱਸਿਆ ਕਿ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸਪਾਤ ਦੀ ਬਣੀ ਮੂਰਤੀ ਦੇ ਕੁਝ ਹਿੱਸਿਆਂ `ਤੇ ਜੰਗਾਲ ਲੱਗ ਗਿਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਨਿਰਮਾਣ `ਚ ਘੱਟ ਗੁਣਵੱਤਾ ਵਾਲੀ ਸਮੱਗਰੀ ਵਰਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਢਾਹੁਣ `ਚ ਯਾਦਵ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਦੋਸ਼ੀ ਬਣਾਇਆ ਗਿਆ ਅਤੇ ਵੀਰਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਯਾਦਵ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ ਨੂੰ ਜਲ ਸੈਨਾ ਦਿਵਸ ਦੇ ਮੌਕੇ `ਤੇ ਸਿੰਧੂਦੁਰਗ ਜ਼ਿਲੇ ਦੀ ਮਾਲਵਾਨ ਤਹਿਸੀਲ ਦੇ ਰਾਜਕੋਟ ਕਿਲੇ `ਚ ਸਥਾਪਿਤ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਮੂਰਤੀ ਬਣਾਉਣ ਵਾਲੇ ਠੇਕੇਦਾਰ ਜੈਦੀਪ ਆਪਟੇ ਅਤੇ ਸਲਾਹਕਾਰ ਚੇਤਨ ਪਾਟਿਲ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ।

Related Post